ਚੰਡੀਗੜ੍ਹ: ਪੰਜਾਬੀ ਦੇ ਗਾਇਕ ਅਤੇ ਅਦਾਕਾਰ ਬੱਬਲ ਰਾਏ ਅੱਜ ਅਪਣਾ ਜਨਮਦਿਨ ਮਨਾ ਰਹੇ ਹਨ। ਬੱਬਲ ਰਾਏ ਦਾ ਜਨਮ 3 ਮਾਰਚ 1985 ਨੂੰ ਲੁਧਿਆਣਾ ਦੇ ਸਮਰਾਲਾ ਪੰਜਾਬ ਵਿੱਚ ਹੋਇਆ ਹੈ। ਪੰਜਾਬੀ ਗਾਇਕ ਬੱਬਲ ਰਾਏ ਦੇ ਪਿਤਾ ਦਾ ਨਾਂ ਸਰਦਾਰ ਮਨਜੀਤ ਸਿੰਘ ਰਾਏ ਜੋ ਕਿ ਥੀਏਟਰ ਕਲਾਕਾਰ ਸਨ। ਉਹਨਾਂ ਦੀ ਮਾਤਾ ਦਾ ਨਾਂ ਨਿਰਮਲ ਕੌਰ ਸੀ। ਬੱਬਲ ਦਾ ਪੈਦਾਇਸ਼ੀ ਨਾਂ ਸਿਮਰਨਜੀਤ ਸਿੰਗ ਰਾਏ ਸੀ। ਬੱਬਲ ਨੇ ਸਭ ਤੋਂ ਪਹਿਲਾਂ ਆਪਣਾ ਇੱਕ ਗੀਤ ਯੂਟਿਊਬ 'ਤੇ ਪਾਇਆ ਸੀ, ਜਿਸ ਤੋਂ ਉਸ ਨੂੰ ਕਾਫ਼ੀ ਉਤਸ਼ਾਹ ਮਿਲਿਆ। ਇਸ ਤੋਂ ਬਾਅਦ ਬੱਬਲ ਰਾਏ ਦਾ ਗਾਇਕੀ ਸਫ਼ਰ ਸ਼ੁਰੂ ਹੋ ਗਿਆ।
ਬੱਬਲ ਰਾਏ ਦਾ ਪਹਿਲੀ ਐਲਬਮ 'ਸਾਊ ਪੁੱਤ' ਤਿਆਰ ਕੀਤੀ ਸੀ ਜਿਸ ਨਾਲ ਬੱਬਲ ਨੂੰ ਪਹਿਚਾਣ ਮਿਲੀ ਸੀ।
ਗੀਤ