ਪੰਜਾਬ

punjab

ETV Bharat / sitara

ਪੰਜਾਬੀ ਗੀਤਕਾਰ ਲਾਲੀ ਮੁੰਡੀ ਨੇ ਆਪਣੀ ਮਾਂ ਲਈ ਪਾਈ ਭਾਵੁਕ ਪੋਸਟ

ਪੰਜਾਬੀ ਗੀਤਕਾਰ (Punjabi lyricist) ਲਾਲੀ ਮੁੰਡੀ ਦੀ ਮਾਤਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ।ਜਿਸ ਕਰਕੇ ਉਨ੍ਹਾਂ ਦੀ ਮਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਜਿਸ ਕਰਕੇ ਗੀਤਕਾਰ ਲਾਲੀ ਮੁੰਡੀ ਇਸ ਸਮੇਂ ਬਹੁਤ ਹੀ ਵੱਡੇ ਦੁੱਖ 'ਚੋਂ ਲੰਘ ਰਹੇ ਨੇ।ਲਾਲੀ ਮੁੰਡੀ ਨੇ ਆਪਣੇ ਸੋਸ਼ਲ ਮੀਡੀਆ (Social media)ਅਕਾਉਂਟ ਉੱਤੇ ਮਾਂ ਦੇ ਲਈ ਭਾਵੁਕ ਪੋਸਟ ਪਾਈ ਹੈ।

ਪੰਜਾਬੀ ਗੀਤਕਾਰ ਲਾਲੀ ਮੁੰਡੀ ਨੇ ਆਪਣੀ ਮਾਂ ਲਈ ਪਾਈ ਭਾਵੁਕ ਪੋਸਟ
ਪੰਜਾਬੀ ਗੀਤਕਾਰ ਲਾਲੀ ਮੁੰਡੀ ਨੇ ਆਪਣੀ ਮਾਂ ਲਈ ਪਾਈ ਭਾਵੁਕ ਪੋਸਟ

By

Published : Oct 12, 2021, 3:41 PM IST

ਚੰਡੀਗੜ੍ਹ:ਪੰਜਾਬੀ ਗੀਤਕਾਰ (Punjabi lyricist) ਲਾਲੀ ਮੁੰਡੀ ਦੀ ਮਾਤਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ।ਜਿਸ ਕਰਕੇ ਉਨ੍ਹਾਂ ਦੀ ਮਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਜਿਸ ਕਰਕੇ ਗੀਤਕਾਰ ਲਾਲੀ ਮੁੰਡੀ ਇਸ ਸਮੇਂ ਬਹੁਤ ਹੀ ਵੱਡੇ ਦੁੱਖ 'ਚੋਂ ਲੰਘ ਰਹੇ ਨੇ।ਲਾਲੀ ਮੁੰਡੀ ਨੇ ਆਪਣੇ ਸੋਸ਼ਲ ਮੀਡੀਆ (Social media) ਅਕਾਉਂਟ ਉੱਤੇ ਮਾਂ ਦੇ ਲਈ ਭਾਵੁਕ ਪੋਸਟ ਪਾਈ ਹੈ।

ਗੀਤਕਾਰ ਲਾਲੀ ਮੁੰਡੀ ਨੇ ਪੋਸਟ ਵਿਚ ਲਿਖਿਆ ਹੈ, 'ਬੇਬੇ ਤੁਰ ਗਈ ਅਕਤੂਬਰ ਦੇ ਵਿੱਚ....ਬਾਪੂ ਨਵੰਬਰ ਦੇ ਵਿੱਚ....ਮੈਂ ਪੱਥਰ ਬਣ ਗਿਆ ਧਰਤੀ 'ਤੇ....ਉਹ ਤਾਰੇ ਬਣ ਗਏ..ਅੰਬਰ ਦੇ ਵਿੱਚ.ਸਤਿਨਾਮ ਵਾਹਿਗੁਰੂ ਜੀ'।

ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਲਾਲੀ ਮੁੰਡੀ ਨੂੰ ਹੌਸਲਾ ਦੇ ਰਹੇ ਹਨ।ਜੇ ਗੱਲ ਕਰੀਏ ਪੰਜਾਬੀ ਗੀਤਕਾਰ ਲਾਲੀ ਮੁੰਡੀ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਦਿਲਜੀਤ ਦੋਸਾਂਝ, ਜੱਸ ਬਾਜਵਾ, ਦੀਪ ਜੰਡੂ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕ ਲਾਲੀ ਮੁੰਡੀ ਦੇ ਲਿਖੇ ਗੀਤ ਗਾ ਕੇ ਵਾਹ ਵਾਹੀ ਖੱਟ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਬੱਚੇ ਮਾਂ ਨੂੰ ਬਹੁਤ ਪਿਆਰ ਕਰਦੇ ਹਨ।ਜਦੋਂ ਬੱਚੇ ਕੋਲੋਂ ਮਾਂ ਵਿਛੜੀ ਦੀ ਹੈ ਤਾਂ ਉਸਦੇ ਦਿਲ ਦਾ ਹਾਲ ਉਹੀ ਹੀ ਜਾਣਦਾ ਹੁੰਦਾ ਹੈ।ਗੀਤਕਾਰ ਲਾਲੀ ਮੁੰਡੀ ਦੀ ਮਾਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।ਲਾਲੀ ਨੂੰ ਆਪਣੀ ਮਾਂ ਦੇ ਜਾਣਦਾ ਗਹਿਰਾ ਸਦਮਾ ਹੈ।ਗੀਤਕਾਰ ਵੱਲੋਂ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਪੋਸਟ ਵਾਇਰਲ ਹੋ ਰਹੀ ਹੈ। ਗੀਤਕਾਰ ਦੇ ਫੈਨਸ ਵੱਲੋਂ ਉਸ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜੋ:ਅਦਾਕਾਰ ਸ਼ਾਹਰੂਖ ਖਾਨ ‘ਤੇ ਲਿਖੀ ਕਵਿਤਾ ਸੋਸ਼ਲ ਮੀਡੀਆ ‘ਤੇ ਵਾਇਰਲ

ABOUT THE AUTHOR

...view details