ਯੂਟਿਊਬ 'ਤੇ ਪੰਜਾਬੀ ਗੀਤਾਂ ਅਤੇ ਫ਼ਿਲਮਾਂ ਦਾ ਧਮਾਲ - mankirat aulakh
ਯੂਟਿਊਬ ਟ੍ਰੈਂਡਿੰਗ ਵੀਡੀਓਜ਼ ਤੋਂ ਇੱਕ ਗੱਲ ਸਪਸ਼ਟ ਹੋ ਰਹੀ ਹੈ ਕਿ ਪੰਜਾਬੀ ਗੀਤਾਂ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ।
ਚੰਡੀਗੜ੍ਹ: 15 ਅਪ੍ਰੈਲ ਦੇ ਯੂਟਿਊਬ ਚਰਚਿਤ ਵੀਡੀਓਜ਼ ਦੀ ਸੂਚੀ ਵੇਖੀਏ ਤਾਂ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ 'ਵਿਆਹ' ,ਪਰਮੀਸ਼ ਵਰਮਾ ਦੀ ਫ਼ਿਲਮ ਦਾ ਟ੍ਰੇਲਰ 'ਦਿਲ ਦੀਆਂ ਗੱਲਾਂ' , ਐਮੀ ਵਿਰਕ ਦੀ ਫ਼ਿਲਮ 'ਮੁਕਲਾਵਾ' ਦਾ ਟ੍ਰੇਲਰ ,ਜੱਸੀ ਗਿੱਲ ਦਾ ਗੀਤ 'ਸੁਰਮਾ ਕਾਲਾ' ,ਕੈਂਮਬੀ ਦਾ ਗੀਤ 'ਦੀ ਐਂਡ' ਅਤੇ ਮਨਕੀਰਤ ਔਲਖ ਦਾ ਗੀਤ 'ਹਾਲੀਵੁੱਡ' ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹਨਾਂ ਵੀਡੀਓਜ਼ ਦੇ ਵਿੱਚ ਜੱਸ ਮਾਣਕ ਦਾ ਗੀਤ 'ਵਿਆਹ' ਨਬੰਰ 1 'ਤੇ ਹੈ। ਇਸ ਗੀਤ ਨੂੰ ਹੁਣ ਤੱਕ 7 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਬੋਲ ਅਤੇ ਸੰਗੀਤਬੱਧ ਵੀ ਜੱਸ ਮਾਣਕ ਨੇ ਹੀ ਕੀਤਾ ਹੈ। ਸਨੈਪੀ ਦੇ ਮਿਊਜ਼ਿਕ 'ਤੇ ਸੱਤੀ ਢਿੱਲੋਂ ਨੇ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ।