ਪੰਜਾਬ

punjab

ETV Bharat / sitara

ਪੰਜਾਬੀ ਇੰਡਸਟਰੀ 'ਚ ਹੁਣ ਮਿਲ ਰਹੀ ਹੈ ਨਵੇਂ ਕਲਾਕਾਰਾਂ ਨੂੰ ਤਰਜ਼ੀਹ

6 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਸਾਕ ਦੇ ਵਿੱਚ ਜੋਬਨਪ੍ਰੀਤ ਸਿੰਘ ਆਪਣਾ ਡੈਬਯੂ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿੱਚ ਵੱਖਰਾ ਇਹ ਹੈ ਕਿ ਨਿਰਦੇਸ਼ਕ ਕਮਲਜੀਤ ਸਿੰਘ ਨੇ ਮਸ਼ਹੂਰ ਗਾਇਕ ਨੂੰ ਅਦਾਕਾਰ ਬਣਾਉਣ ਦੀ ਥਾਂ 'ਤੇ ਉਨ੍ਹਾਂ ਨਵੇਂ ਕਲਾਕਾਰ ਨੂੰ ਟੈਲੇਂਟ ਵਿਖਾਉਣ ਦਾ ਮੌਕਾ ਦਿੱਤਾ ਹੈ।

ਫ਼ੋਟੋ

By

Published : Sep 2, 2019, 10:54 PM IST

ਚੰਡੀਗੜ੍ਹ: ਸਿਆਣੇ ਇਹ ਗੱਲ ਆਖਦੇ ਹਨ ਕਿ ਬਦਲਾਅ ਜ਼ਿੰਦਗੀ ਦਾ ਨਿਯਮ ਹੈ। ਇਹ ਗੱਲ ਕੀਤੇ ਨਾ ਕੀਤੇ ਪਾਲੀਵੁੱਡ 'ਚ ਢੁੱਕ ਰਹੀ ਹੈ। ਅਕਸਰ ਹੀ ਪੰਜਾਬੀ ਫ਼ਿਲਮਾਂ 'ਚ ਅਸੀਂ ਵੇਖਦੇ ਹਾਂ ਕਿ ਜੋ ਮਸ਼ਹੂਰ ਗਾਇਕ ਹੁੰਦਾ ਹੈ ਉਸ ਨੂੰ ਹੀ ਫ਼ਿਲਮ 'ਚ ਅਦਾਕਾਰ ਲੈ ਲਿਆ ਜਾਂਦਾ ਹੈ।
ਇਹ ਰਵਾਇਤ ਬਹੁਤ ਹੀ ਪੁਰਾਣੀ ਹੈ ਪਰ ਨਿਰਦੇਸ਼ਕ ਅਤੇ ਲੇਖਕ ਕਮਲਜੀਤ ਸਿੰਘ ਨੇ ਇਸ ਰਵਾਇਤ ਨੂੰ ਨਾਂ ਅਪਣਾਉਂਦੇ ਹੋਏ ਨਵੇਂ ਕਲਾਕਾਰ ਜੋਬਨਪ੍ਰੀਤ ਸਿੰਘ ਨੂੰ ਬਤੌਰ ਮੁੱਖ ਕਿਰਦਾਰ ਚੁਣਿਆ ਹੈ।
ਫ਼ਿਲਮ 'ਸਾਕ' 6 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਮੈਂਡੀ ਤੱਖਰ ਨੇ ਪ੍ਰੈਸ ਵਾਰਤਾ 'ਚ ਇਹ ਗੱਲ ਆਖੀ ਸੀ ਕਿ ਪਹਿਲਾਂ ਉਨ੍ਹਾਂ ਨੇ ਫ਼ਿਲਮ ਨੂੰ ਨਾਂ ਕਰ ਦਿੱਤੀ ਸੀ ਕਿਉਂਕਿ ਇਸ ਵਿੱਚ ਇੱਕ ਮੁੱਖ ਭੂਮਿਕਾ ਜੋਬਨਪ੍ਰੀਤ ਸਿੰਘ ਨਿਭਾ ਰਿਹਾ ਸੀ। ਮੈਂਡੀ ਤੱਖਰ ਇੱਕ ਨਵੇਂ ਕਲਾਕਾਰ ਨਾਲ ਕੰਮ ਕਰਕੇ ਆਪਣਾ ਕਰੀਅਰ ਰਿਸਕ 'ਚ ਨਹੀਂ ਪਾਉਣਾ ਚਾਹੁੰਦੀ ਸੀ।
ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਮੈਂਡੀ ਨੇ ਫੇਰ ਫ਼ਿਲਮ ਨੂੰ ਹਾਂ ਕਿਉਂ ਕੀਤੀ?
ਇਸ ਦਾ ਜਵਾਬ ਮੈਂਡੀ ਪ੍ਰੈਸ ਵਾਰਤਾ 'ਚ ਇਹ ਦਿੰਦੀ ਹੈ ਕਿ ਉਨ੍ਹਾਂ ਨਾਲ ਕਮਲਜੀਤ ਸਿੰਘ ਨੇ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਫ਼ਿਲਮ ਦਾ ਕੌਨਸੇਪਟ ਸਮਝਾਇਆ। ਮੈਂਡੀ ਨੂੰ ਫ਼ਿਲਮ ਦੀ ਸਕ੍ਰਪਿਟ ਇਨ੍ਹੀ ਪਸੰਦ ਆਈ ਕਿ ਉਸ ਨੇ ਆਪਣੀ ਨਾਂ ਨੂੰ ਹਾਂ 'ਚ ਤਬਦੀਲ ਕਰ ਦਿੱਤਾ।
ਹੁਣ ਵੇਖਣਾ ਦਿਲਚਸਪ ਹੋਵੇਗਾ ਕਿ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਦਰਸ਼ਕ ਕੀ ਰਿਸਪੌਂਸ ਦਿੰਦੇ ਹਨ। ਕਮਲਜੀਤ ਸਿੰਘ ਦਾ ਰਵਾਇਤ ਨੂੰ ਨਾਂ ਅਪਣਾਉਂਣਾ ਸਹੀ ਸਾਬਿਤ ਹੁੰਦਾ ਹੈ ਜਾਂ ਨਹੀਂ।

ABOUT THE AUTHOR

...view details