ਚੰਡੀਗੜ੍ਹ: 14 ਫ਼ਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਸੁਫ਼ਨਾ ਦਾ ਗੀਤ 'ਜਾਨ ਦਿਆਂ ਗੇ' 20 ਜਨਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਜਾਨੀ ਦੇ ਲਿਖੇ ਬੋਲਾਂ 'ਤੇ ਐਮੀ ਵਿਰਕ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਮਿਊਜ਼ਿਕ ਬੀ ਪ੍ਰਾਕ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੀ ਜਾਣਕਾਰੀ ਸਪੀਡ ਰਿਕਾਰਡਸ ਨੇ ਆਪਣੇ ਟਵੀਟਰ ਹੈਂਡਲ 'ਤੇ ਸਾਂਝੀ ਕੀਤੀ ਹੈ।
ਫ਼ਿਲਮ ਸੁਫ਼ਨਾ ਦਾ ਗੀਤ 'ਜਾਨ ਦਿਆਂ ਗੇ' ਸੋਮਵਾਰ ਨੂੰ ਹੋਵੇਗਾ ਰਿਲੀਜ਼ - ਪੰਜਾਬੀ ਫ਼ਿਲਮ ਸੁਫ਼ਨਾ
ਪੰਜਾਬੀ ਫ਼ਿਲਮ 'ਸੁਫ਼ਨਾ' ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦਾ ਦੂਜਾ ਗੀਤ 'ਜਾਨ ਦਿਆਂ ਗੇ' ਸੋਮਵਾਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਆਵਾਜ਼ ਐਮੀ ਵਿਰਕ ਨੇ ਦਿੱਤੀ ਹੈ।
ਇਸ ਗੀਤ ਦੇ ਪੋਸਟਰ 'ਚ ਐਮੀ ਅਤੇ ਤਾਨੀਆ ਦੀ ਕੈਮੀਸਟਰੀ ਖਿੱਚ ਦਾ ਕੇਂਦਰ ਹੈ। ਇਸ ਫ਼ਿਲਮ ਦੇ ਪਹਿਲੇ ਗੀਤ 'ਕਬੂਲ ਏ' ਨੂੰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਇਸ ਗੀਤ ਵਿੱਚ ਅਦਾਕਾਰਾ ਤਾਨੀਆ ਦੇ ਡਾਂਸ ਨੇ ਹਰ ਇੱਕ ਦਾ ਦਿਲ ਜਿੱਤਿਆ। ਇਸ ਗੀਤ ਦੇ ਵਧੀਆ ਹੋਣ ਕਰਕੇ ਹੀ ਦਰਸ਼ਕਾਂ ਨੂੰ ਫ਼ਿਲਮ ਸੁਫ਼ਨਾ ਤੋਂ ਬਹੁਤ ਉਮੀਦਾਂ ਹਨ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਤੋਂ ਪਹਿਲਾਂ ਤਾਨੀਆ ਨੇ ਕਈ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾਏ ਹਨ। ਇਸ ਸੂਚੀ 'ਚ 'ਕਿਸਮਤ', 'ਸਨ ਆਫ਼ ਮਨਜੀਤ ਸਿੰਘ', 'ਗੁਡੀਆਂ ਪਟੋਲੇ' 'ਰੱਬ ਦਾ ਰੇਡੀਓ 2' ਆਦਿ ਦੇ ਨਾਂਅ ਸ਼ਾਮਲ ਹਨ। ਉੱਥੇ ਹੀ ਦੂਜੇ ਪਾਸੇ ਐਮੀ ਵਿਰਕ ਲਈ ਸਾਲ 2020 ਬਹੁਤ ਖ਼ਾਸ ਹੈ ਕਿਉਂਕਿ ਇਸ ਸਾਲ ਉਨ੍ਹਾਂ ਦੀ ਬਾਲੀਵੁੱਡ ਦੀ ਪਹਿਲੀ ਫ਼ਿਲਮ '83' ਰਿਲੀਜ਼ ਹੋ ਰਹੀ ਹੈ।