ਪਟਿਆਲਾ: ਪੰਜਾਬੀ ਇੰਡਸਟਰੀ ਵਿੱਚ ਧਮਾਲਾ ਪਾਉਣ ਲਈ ਪੰਜਾਬੀ ਫ਼ਿਲਮ 'ਜੱਦੀ ਸਰਦਾਰ' 6 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲਿਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਨੇ ਪਟਿਆਲਾ ਦੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਪਹੁੰਚੇ। ਇਸ ਮੌਕੇ 'ਤੇ ਉਪਰ ਪੰਜਾਬੀ ਗਾਇਕ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਫ਼ਿਲਮ ਦੀ ਮੁੱਖ ਅਦਾਕਾਰਾ ਸਾਵਨ ਰੂਪੋਵਾਲੀ ਤੇ ਫ਼ਿਲਮ ਦੇ ਡਾਇਰੇਕਟਰ ਪ੍ਰੋਡਿਊਸਰ ਮੌਜੂਦ ਸਨ।
ਪੰਜਾਬੀ ਫ਼ਿਲਮ 'ਜੱਦੀ ਸਰਦਾਰ' ਧਮਾਲਾਂ ਪਾਉਣ ਲਈ ਤਿਆਰ
'ਜੱਦੀ ਸਰਦਾਰ' ਦੀ ਸਟਾਰ ਕਾਸਟ ਨੇ ਪਟਿਆਲਾ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ। ਇਹ ਫ਼ਿਲਮ ਇੱਕ ਪਰਿਵਾਰ ਦੀ ਕਹਾਣੀ 'ਤੇ ਅਧਾਰਿਤ ਹੈ।
ਇਸ ਫ਼ਿਮਲ ਦੇ ਟ੍ਰੇਲਰ 'ਚ ਟਵੀਸਟ ਦੇਖਣ ਨੂੰ ਮਿਲਿਆ ਜਦੋਂ ਦਿਲਪ੍ਰੀਤ ਅਤੇ ਸਿੱਪੀ ਗਿੱਲ ਦਾ ਪਿਆਰ ਨਫ਼ਰਤ 'ਚ ਬਦਲ ਜਾਂਦਾ ਹੈ ਜਿਸ ਤੋਂ ਬਾਅਦ ਸਿੱਪੀ ਗਿੱਲ ਦਾ ਪਿਆਰ ਸਾਵਨ ਰੂਪੋਵਾਲੀ ਨਾਲ ਵਿਆਹ ਕਰਵਾਉਂਣ ਦਿਲਪ੍ਰੀਤ ਢਿੱਲੋਂ ਜੰਝ ਲੈਕੇ ਜਾਉਂਦਾ ਹੈ।
ਫ਼ਿਲਮ ਬਾਰੇ ਦੱਸਦੇ ਹੋਏ ਫ਼ਿਲਮ ਦੀ ਸਟਾਰ ਕਾਸਟ ਨੇ ਦੱਸਿਆ ਕਿ ਇਹ ਫਿਲਮ ਇੱਕ ਪਰਿਵਾਰਕ ਫ਼ਿਲਮ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਦੀ ਕਹਾਣੀ ਦਰਸ਼ਾਈ ਗਈ ਹੈ। ਫ਼ਿਲਮ ਦੇ ਟ੍ਰੇਲਰ ਤੋਂ ਹੀ ਫ਼ਿਲਮ ਵਿੱਚ ਪੰਜਾਬੀ ਤੜਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਤਾਂ ਲੋਕਾਂ ਨੇ ਬਹੁਤ ਪਿਆਰ ਹੁਣ ਦੇਖਦੇ ਹਾਂ ਫ਼ਿਲਮ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ।