ਪੰਜਾਬ

punjab

ETV Bharat / sitara

ਪੰਜਾਬੀ ਫ਼ਿਲਮ 'ਹਰਜੀਤਾ' ਨੇ ਮਾਰੀ ਬਾਜੀ - national film award

66ਵੇਂ ਨੈਸ਼ਨਲ ਫ਼ਿਲਮ ਐਵਾਰਡ 'ਚ ਪੰਜਾਬੀ ਫਿਲਮ 'ਹਰਜੀਤਾ' ਨੂੰ ਖੇਤਰੀ ਫ਼ਿਲਮ ਦੀ ਸ਼੍ਰੇਣੀ 'ਚ ਬੈਸਟ ਫ਼ਿਲਮ ਐਵਾਰਡ ਮਿਲਿਆ ਹੈ। ਇਸ ਫ਼ਿਲਮ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਕੀਤਾ ਸੀ ਤੇ ਮੁੱਖ ਭੂਮਿਕਾ ਵਿੱਚ ਐਮੀ ਵਿਰਕ ਸਨ।

ਫ਼ੋਟੋ

By

Published : Aug 9, 2019, 7:32 PM IST

Updated : Aug 9, 2019, 9:40 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਪੂਰੀ ਦੁਨੀਆ ਵਿੱਚ ਆਪਣੀਆਂ ਮੱਲਾਂ ਮਾਰਨ ਤੋਂ ਪਿੱਛੇ ਨਹੀਂ ਰਹੀ ਹੈ। ਚਾਹੇ ਉਹ ਬਾਲੀਵੁੱਡ ਦੇ ਪੱਧਰ 'ਤੇ ਹੀ ਕਿਓਂ ਨਾ ਹੋਵੇ।

ਹਾਲ ਹੀ ਵਿੱਚ 66ਵੇਂ ਨੈਸ਼ਨਲ ਫ਼ਿਲਮ ਐਵਾਰਡ 'ਚ ਪੰਜਾਬੀ ਫ਼ਿਲਮ 'ਹਰਜੀਤਾ' ਨੂੰ ਖੇਤਰੀ ਫ਼ਿਲਮ ਦੀ ਸ਼੍ਰੇਣੀ 'ਚ ਬੈਸਟ ਫ਼ਿਲਮ ਐਵਾਰਡ ਮਿਲਿਆ ਹੈ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਪੰਜਾਬੀ ਗਇਕ ਐਮੀ ਵਿਰਕ ਨੇ ਨਿਭਾਇਆ ਸੀ ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਵੀ ਦਿੱਤਾ ਗਿਆ ਸੀ।ਦੱਸ ਦੇਈਏ ਕਿ ਫ਼ਿਲਮ ਪਿਛਲੇ ਸਾਲ 18 ਮਈ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਜ਼ਿਆਦਾ ਕਮਾਈ ਨਹੀਂ ਕੀਤੀ ਸੀ। ਪਰ ਫ਼ਿਰ ਵੀ ਇਸ ਫ਼ਿਲਮ ਨੂੰ ਕਾਫ਼ੀ ਉੱਘੇ ਕਲਾਕਾਰਾਂ ਨੇ ਸਰਾਹਿਆ ਸੀ। ਇਸ ਫ਼ਿਲਮ ਨੂੰ ਵਿਜੈ ਕੁਮਾਰ ਨੇ ਡਾਇਰੈਕਟ ਕੀਤਾ ਸੀ ਤੇ ਫਿਲਮ ਦੀ ਕਹਾਣੀ ਜਗਦੀਪ ਸਿੰਘ ਨੇ ਲਿਖਿਆ ਸੀ।ਇਸ ਫ਼ਿਲਮ ਵਿੱਚ ਬੱਚੇ ਦੇ ਕਿਰਦਾਰ ਵਿੱਚ ਸਮੀਪ ਸਿੰਘ ਨੂੰ ਬੈਸਟ ਚਾਇਲਡ ਆਰਟਿਸਟ ਦਾ ਐਵਾਰਡਮਿਲਿਆ। ਇਸ ਤੋਂ ਇਲਾਵਾ ਫਿਲਮ ਵਿੱਚ ਸਾਵਨ ਰੂਪੋਵਾਲੀ, ਪੰਕਜ ਤਰਿਪਾਠੀ ਵੀ ਸਨ।
Last Updated : Aug 9, 2019, 9:40 PM IST

ABOUT THE AUTHOR

...view details