ਪੰਜਾਬ

punjab

ETV Bharat / sitara

ਪੰਜਾਬੀ ਕਲਾਕਾਰ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਬਣਾਇਆ ਸਟਾਰ - ਸੋਸ਼ਲ ਮੀਡੀਆ ਸਟਾਰਸ

ਪੰਜਾਬੀ ਇੰਡਸਟਰੀ ਦੇ ਵਿੱਚ ਕਈ ਇਸ ਤਰ੍ਹਾਂ ਦੇ ਸੁਪਰਸਟਾਰ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਕੀਤੀ ਹੈ। ਇਨ੍ਹਾਂ ਕਲਾਕਾਰਾਂ 'ਚ ਬੱਬਲ ਰਾਏ, ਸਿਮੀ ਚਾਹਲ, ਸੁਨੰਦਾ ਸ਼ਰਮਾ, ਕਿੰਗ ਬੀ ਚੌਹਾਨ ਅਤੇ ਸੈਮੀ ਦਾ ਸ਼ਾਮਿਲ ਹੈ। ਇਨ੍ਹਾਂ ਕਲਾਕਾਰਾਂ ਦੇ ਟੈਲੇਂਟ ਨੂੰ ਲੋਕਾਂ ਦੇ ਪਸੰਦ ਕੀਤਾ ਜਿਸ ਕਾਰਨ ਪੰਜਾਬੀ ਇੰਡਸਟਰੀ ਦੀ ਇਨ੍ਹਾਂ ਦੀ ਥਾਂ ਬਣੀ।

ਫ਼ੋਟੋ

By

Published : Aug 28, 2019, 11:43 PM IST

ਚੰਡੀਗੜ੍ਹ: ਸੋਸ਼ਲ ਮੀਡੀਆ ਨੇ ਕਈ ਲੋਕਾਂ ਦੀ ਪ੍ਰਤੀਭਾ ਨੂੰ ਸਾਹਣੇ ਲੈਕੇ ਆਉਂਦਾ ਹੈ। ਪੰਜਾਬੀ ਇੰਡਸਟਰੀ 'ਚ ਕਈ ਇਸ ਤਰ੍ਹਾਂ ਦੇ ਸਿਤਾਰੇ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਨਾਂਅ ਖੱਟਿਆ ਅਤੇ ਪੰਜਾਬੀ ਇੰਡਸਟਰੀ 'ਚ ਆਪਣੀ ਥਾਂ ਬਣਾਈ।

ਇਸ ਸੂਚੀ ਦੇ ਵਿੱਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਬੱਬਲ ਰਾਏ ਦਾ, ਬੱਬਲ ਰਾਏ ਨੇ ਯੂਟਿਊਬ 'ਤੇ 2008 'ਚ ਅਮਰੀਕਨ ਛੱਲਾ ਗੀਤ ਗਾ ਕੇ ਵੀਡੀਓ ਪਾਈ ਸੀ। ਉਸ ਵੀਡੀਓ ਤੋਂ ਬਾਅਦ ਬੱਬਲ ਰਾਏ ਦੇ ਪੰਜਾਬੀ ਇੰਡਸਟਰੀ 'ਚ ਆਉਣ ਦੇ ਰਾਹ ਖੁੱਲ ਗਏ।

ਸੋਸ਼ਲ ਮੀਡੀਆ ਸਟਾਰਸ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਿਮੀ ਚਾਹਲ ਦਾ ਨਾਂਅ ਵੀ ਆਉਂਦਾ ਹੈ। ਫ਼ਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਸਿਮੀ ਵਿਦੇਸ਼ ਦੇ ਵਿੱਚ ਸ਼ਿਫਟਾਂ ਲਗਾਉਂਦੀ ਸੀ। ਇੱਕ ਕਾਮੇਡੀ ਵੀਡੀਓ ਉਸ ਨੇ ਆਪਣੇ ਦੋਸਤਾਂ ਦੇ ਨਾਲ ਅੱਪਲੋਡ ਕੀਤੀ। ਉਹ ਵੀਡੀਓ ਬਹੁਤ ਵਾਇਰਲ ਹੋਈ ਜਿਸ ਦਾ ਨਤੀਜਾ ਇਹ ਹੋਇਆ ਉਸ ਦਾ ਟੈਲੇਂਟ ਸਭ ਦੇ ਸਾਹਮਣੇ ਆ ਗਿਆ।

ਇਸ ਸੂਚੀ ਦੇ ਵਿੱਚ ਬਹੁਤ ਕਲਾਕਾਰ ਸ਼ਾਮਿਲ ਹਨ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਹੀ ਕੀਤੀ ਸੀ। ਉਸ ਦੇ ਅਵਾਜ਼ ਦੇ ਲੋਕ ਇੰਨੇ ਮੁਰੀਦ ਹੋ ਗਏ ਕਿ ਗਾਇਕੀ ਦੇ ਆਫ਼ਰ ਸੁੰਨਦਾ ਨੂੰ ਆਉਣ ਲੱਗ ਪਏ।

13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਤੇਰੀ ਮੇਰੀ ਜੋੜੀ ਦੇ ਵਿੱਚ ਵੀ ਦੋ ਕਲਾਕਾਰ ਸੋਸ਼ਲ ਮੀਡੀਆ ਸੁਪਰਸਟਾਰ ਹਨ ਕਿੰਗ ਬੀ ਚੌਹਾਨ ਅਤੇ ਸੈਮੀ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਦਾਕਾਰੀ ਦੇ ਨਾਲ ਚੰਗਾ ਨਾਂਅ ਕਮਾਇਆ ਹੈ।

ABOUT THE AUTHOR

...view details