ਪੰਜਾਬ

punjab

ETV Bharat / sitara

ਭਾਵੁਕ ਕਰ ਦੇਣਗੇ ਪੰਜਾਬੀ ਕਲਾਕਾਰਾਂ ਦੇ 'ਫਾਦਰਜ਼ ਡੇਅ' 'ਤੇ ਪੋਸਟ - emotional

ਜੂਨ ਦੇ ਤੀਜੇ ਐਤਵਾਰ 'ਫਾਦਰਜ਼ ਡੇਅ' ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਕੀਤੇ ਹਨ।

By

Published : Jun 16, 2019, 5:58 PM IST

ਚੰਡੀਗੜ੍ਹ: ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ 'ਫਾਦਰਜ਼ ਡੇਅ' ਮਨਾਇਆ ਜਾਂਦਾ ਹੈ। ਇਸ ਸਬੰਧੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਆਪਣੇ ਪਿਤਾ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੁਝ ਕਲਾਕਾਰਾਂ ਨੇ ਅੱਜ ਦੇ ਦਿਨ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਵੀ ਸਾਂਝੇ ਕੀਤੇ।

ਇਸ ਦੇ ਚਲਦਿਆਂ ਉੱਘੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਲਿਖਿਆ," Miss You Dad….Happy Father’s Day। "

ਇਸ ਪੋਸਟ ਦੇ ਨਾਲ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਏਕਮ ਤੇ ਸ਼ਿੰਦਾ ਦੀ ਆਪਣੇ ਦਾਦਾ ਜੀ ਦੇ ਨਾਲ ਫ਼ੜੀ ਤਸਵੀਰ ਸਾਂਝੀ ਕੀਤੀ।

ਬਾਜਵਾ ਭੈਣਾਂ ਨੀਰੂ ਅਤੇ ਰੁਬੀਨਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਲਿਖਿਆ, "ਹੈਪੀ 'ਫਾਦਰਜ਼ ਡੇਅ ਡੈਡੀ ..ਧੰਨਵਾਦ ਸਾਨੂੰ ਮਜ਼ਬੂਤ ਬਣਾਉਣ ਲਈ ਅਸੀ ਤੁਹਾਨੂੰ ਹਰ ਪੱਲ ਯਾਦ ਕਰਦੇ ਹਾਂ ਹਰ ਖੁਸ਼ੀ ਦੇ ਮੌਕੇ ਸੋਚਦੇ ਹਾਂ ਤੁਸੀਂ ਹੁੰਦੇ ਤਾਂ ਕਿਵੇਂ ਰਿਐਕਟ ਕਰਦੇ।"

ਜਪਜੀ ਖਹਿਰਾ ਨੇ ਆਪਣੇ ਪਿਤਾ ਨੂੰ ਯਾਦ ਕਰਦਿਆ ਲਿਖਿਆ, "ਰੱਬ ਵੱਲੋਂ ਸਭ ਤੋਂ ਵੱਡਾ ਤੋਹਫਾ ਰੱਬ ਕੋਲ ਹੀ ਵਾਪਿਸ ਚੱਲਾ ਗਿਆ। "

For All Latest Updates

ABOUT THE AUTHOR

...view details