ਚੰਡੀਗੜ੍ਹ : ਫ਼ਿਲਮ 'ਹਰਜੀਤਾ' ਰਾਹੀਂ ਪਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਸਾਵਨ ਰੂਪੋਵਾਲੀ ਆਪਣੀ ਅਗਲੀ ਫ਼ਿਲਮ ‘ਜੱਦੀ ਸਰਦਾਰ’ 'ਚ ਬਹੁਤ ਜਲਦ ਨਜ਼ਰ ਆਵੇਗੀ। ਇਸ ਫ਼ਿਲਮ 'ਚ ਸਾਵਨ ਅਤੇ ਸਿੱਪੀ ਗਿੱਲ ਦੀ ਜੋੜੀ ਵੇਖਣ ਨੂੰ ਮਿਲੇਗੀ।
ਦੱਸਣਯੋਗ ਹੈ ਕਿ ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਇਸ ਫ਼ਿਲਮ 'ਚ ਦਮਦਾਰ ਐਕਸ਼ਨ ਵੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਫ਼ਿਲਮ ਰੁਮਾਂਸ ਤੇ ਪਰਿਵਾਰਕ ਡਰਾਮੇ 'ਤੇ ਆਧਾਰਿਤ ਹੋਵੇਗੀ। ਦਿਲਪ੍ਰੀਤ ਢਿੱਲੋਂ ਇਸ ਫ਼ਿਲਮ ਐਕਸ਼ਨ ਕਰਦੇ ਹੋਏ ਵੇਖਾਈ ਦੇਣਗੇ।
ਸਾਵਨ ਰੂਪੋਵਾਲੀ ਦੀ ਆ ਰਹੀ ਹੈ ਦੂਜੀ ਫ਼ਿਲਮ - sippy gill
12 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ ‘ਜੱਦੀ ਸਰਦਾਰ’ ਜਿਸ 'ਚ ਸਾਵਨ ਅਤੇ ਸਿੱਪੀ ਗਿੱਲ ਦੀ ਜੋੜੀ ਵੱਡੇ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਵੇਗੀ।
Saavan ANd sippy