ਚੰਡੀਗੜ੍ਹ:ਪੰਜਾਬੀ ਕਲਾਕਾਰ ਤੇ ਅਦਾਕਾਰ ਪਰਮੀਸ਼ ਵਰਮਾ ਨੇ ਕੈਨੇਡਾ ਦੀ ਸਿਆਸਤਦਾਨ ਗੀਤ ਗਰੇਵਾਲ ਨਾਲ ਕਰਵਾਈ ਮੰਗਣੀ ਕਰਵਾ ਲਈ ਹੈ। ਜਿਸ ਨਾਲ ਪਰਮੀਸ਼ ਵਰਮਾ ਕੈਨੇਡਾ ਦੀ ਸਿਆਸਤਦਾਨ ਗੀਤ ਗਰੇਵਾਲ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਚੱਲਦਿਆਂ ਉਨ੍ਹਾਂ ਨੇ ਗੀਤ ਗਰੇਵਾਲ ਨਾਲ ਮੰਗਣੀ ਕਰਵਾ ਲਈ ਹੈ। ਪਰਮੀਸ਼ ਵਰਮਾ ਨੇ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਦਰਅਸਲ ਗੀਤ ਗਰੇਵਾਲ ਕੁੱਝ ਮਹੀਨੇ ਪਹਿਲਾਂ ਉਸ ਵੇਲੇ ਚਰਚਾ ਵਿੱਚ ਆਈ ਸੀ, ਜਦੋਂ ਉਸ ਨੇ ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਲਿਬਰਲ ਪਾਰਟੀ ਵੱਲੋਂ ਐਮ.ਪੀ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ। ਉਸ ਨੇ ਲਿਬਰਲ ਪਾਰਟੀ ਦੀ ਟਿਕਟ 'ਤੇ 'ਮਿਸ਼ਨ-ਮੈਟਸਕਿਊ-ਫਰੇਜ਼ਰ ਕੈਨੀਅਨ' ਰਾਈਡਿੰਗ ਤੋਂ ਐਮਪੀ ਦੀ ਚੋਣ ਲੜੀ, ਪਰ ਇਨ੍ਹਾਂ ਚੋਣਾਂ ਵਿੱਚ ਉਸ ਨੂੰ ਨਮੋਸ਼ੀ ਝੱਲਣੀ ਪਈ।
ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਗੀਤ ਗਰੇਵਾਲ ਨੂੰ 8 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਰੈਡ ਵਿਸ ਨੂੰ 43.9 ਫੀਸਦੀ ਵੋਟਾਂ ਪਈਆਂ, ਜਦਕਿ ਗੀਤ ਗਰੇਵਾਲ ਨੂੰ 24.5 ਫੀਸਦੀ ਵੋਟਾਂ ਮਿਲੀਆਂ। ਪਰਮੀਸ਼ ਵਰਮਾ ਨੇ ਇਹ ਚੋਣ ਲੜਨ ਲਈ ਗੀਤ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨੌਜਵਾਨ ਕੁੜੀਆਂ ਲਈ ਇੱਕ ਰਾਹ-ਦਸੇਰਾ ਸਾਬਤ ਹੋਵੇਗੀ। ਪਰਮੀਸ਼ ਵਰਮਾ ਨੇ ਗੀਤ ਨੂੰ ਕਿਹਾ ਕਿ ਇਹ ਉਸ ਦੀ ਆਖਰੀ ਚੋਣ ਨਹੀਂ ਸੀ, ਭਵਿੱਖ ਵਿੱਚ ਉਹ ਮੁੜ ਤੋਂ ਚੋਣ ਲੜੇਗੀ ਤੇ ਉਹ ਉਸ ਦੇ ਨਾਲ ਖੜ੍ਹੇ ਹੋਣਗੇ।
ਪਰਮੀਸ਼ ਵਰਮਾ ਜਲਦ ਹੀ ਆਪਣੇ ਪਿਤਾ ਡਾਕਟਰ ਸਤੀਸ਼ ਵਰਮਾ ਨਾਲ ਫਿਲਮ 'ਮੈਂ ਤੇ ਬਾਪੂ' ਵਿੱਚ ਨਜ਼ਰ ਆਉਣਗੇ। ਉਦੈ ਪ੍ਰਤਾਪ ਸਿੰਘ ਨਿਰਦੇਸ਼ਤ ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ 14 ਜਨਵਰੀ, 2022 ਨੂੰ ਰਿਲੀ ਹੋਵੇਗੀ।ਦੱਸਿਆ ਜਾ ਰਿਹਾ ਹੈ ਕਿ ਪਰਮੀਸ਼ ਨੇ ਮੰਗਣੀ ਮੌਕੇ ਗੀਤ ਨੂੰ ਇੱਕ ਮਹਿੰਗੀ ਕਾਰ ਤੋਹਫ਼ੇ ਵਿੱਚ ਦਿੱਤੀ ਹੈ। ਮੰਗਣੀ ਦੀ ਤਸਵੀਰ ਵਿੱਚ ਪਰਮੀਸ਼ ਵਰਮਾ ਨੇ ਜਿੱਥੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ, ਉਥੇ ਗੀਤ ਗਰੇਵਾਲ ਨੇ ਕਢਾਈ ਵਾਲਾ ਹਰਾ ਲਹਿੰਗਾ ਪਾਇਆ, ਜਿਸ 'ਚ ਉਹ ਖੂਬ ਫੱਬ ਰਹੀ ਹੈ।
ਇਹ ਵੀ ਪੜ੍ਹੋ:- ਕੈਬਨਿਟ ਮੀਟਿੰਗ ਤੋਂ ਬਾਅਦ CM ਚੰਨੀ ਨੇ ਪੰਜਾਬੀਆਂ ਲਈ ਕੀਤੇ ਇਹ ਵੱਡੇ ਐਲਾਨ