ਪੰਜਾਬ

punjab

ETV Bharat / sitara

ਹਨੀ ਸਿੰਘ ਦੀ ਭਾਲ 'ਚ ਪੰਜਾਬ ਪੁਲਿਸ - punjab police

ਗੀਤ ਮੱਖਣਾ ਕਾਰਨ ਵਿਵਾਦਾਂ ਦੇ ਵਿੱਚ ਆਏ ਹਨੀ ਸਿੰਘ ਦੀ ਭਾਲ ਪੰਜਾਬ ਪੁਲਿਸ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਵਿਰੁਧ ਐਫ਼ਆਈਆਰ ਦਰਜ ਕਰਵਾਉਣ ਵਾਲੀ ਮਨੀਸ਼ਾ ਗੁਲਾਟੀ ਨੇ ਪ੍ਰੈਸ ਵਾਰਤਾ ਕਰ ਕੇ ਦੱਸੀ ਹੈ।

ਫ਼ੋਟੋ

By

Published : Jul 10, 2019, 7:32 PM IST

ਚੰਡੀਗੜ੍ਹ : ਪੰਜਾਬੀ ਗਾਇਕ ਹਨੀ ਸਿੰਘ ਦੀ ਮੁਸ਼ਕਿਲਾਂ ਵੱਧ ਦੀਆਂ ਹੀ ਜਾ ਰਹੀਆਂ ਹਨ। ਬੀਤੇ ਦਿਨ੍ਹੀ ਉਨ੍ਹਾਂ 'ਤੇ ਗੀਤ ਮਖਣਾ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ। ਸ਼ਿਕਾਇਤਕਰਤਾ ਮਨੀਸ਼ਾ ਗੁਲਾਟੀ ਨੇ ਬੁੱਧਵਾਰ ਨੂੰ ਪ੍ਰੈਸ ਵਾਰਤਾ ਕੀਤੀ।

ਹਨੀ ਸਿੰਘ ਦੀ ਭਾਲ 'ਚ ਪੰਜਾਬ ਪੁਲਿਸ
ਇਸ ਪ੍ਰੈਸ ਵਾਰਤਾ 'ਚ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਨੀ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਨੂੰ ਕਰ ਦਿੱਤਾ ਹੈ। ਚੇਅਰਪਰਸਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਦੀ ਗ੍ਰਿਫਤਾਰੀ ਛੇਤੀ ਹੀ ਹੋਵੇਗੀ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਹਨੀ ਸਿੰਘ ਦੀ ਭਾਲ ਕਰ ਰਹੀ ਹੈ।

ABOUT THE AUTHOR

...view details