ਚੰਡੀਗੜ੍ਹ: ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਾਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਵੱਲੋਂ ਗਾਇਆ ਹੋਇਆ ਗਾਣਾ "ਮੱਖਣਾ" ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ, ਉਸ ਵਿੱਚ ਔਰਤਾਂ ਪ੍ਰਤੀ ਭੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅਤੇ ਵੀਡੀਓ ਇਤਰਾਜ਼ਯੋਗ ਹੈ। ਇਸ ਨੂੰ ਵੇਖਦੇ ਹੋਏ ਈਟੀਵੀ ਭਾਰਤ ਦੀ ਟੀਮ ਨੇ ਇਸ ਮੁੱਦੇ ਤੇ ਲੋਕਾਂ ਨਾਲ ਗੱਲਬਾਤ ਕੀਤੀ।
ਗਾਣਾ "ਮੱਖਣਾ" ਨੂੰ ਲੈ ਕੇ ਹੋਇਆ ਵਿਵਾਦ, ਜਾਣੋ ਲੋਕਾਂ ਦੀ ਰਾਏ
ਪੰਜਾਬੀ ਪੌਪ ਸਿੰਗਰ ਹਨੀ ਸਿੰਘ ਖ਼ਿਲਾਫ਼ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਗਾਣੇ ਨੂੰ ਲੈ ਕੇ ਲੋਕਾਂ ਦੀ ਰਾਏ ਸਾਹਮਣੇ ਆਈ ਹੈ।
ਹਨੀ ਸਿੰਘ
ਲੋਕਾਂ ਦਾ ਕਹਿਣਾ ਹੈ ਕਿ ਉਹ ਇਹੋ ਜਿਹੇ ਗਾਣਿਆਂ ਨੂੰ ਨਹੀਂ ਸੁਣਦੇ, ਜੋ ਪਰਿਵਾਰ 'ਚ ਬੈਠ ਕੇ ਨਾ ਵੇਖੇ ਜਾਣ। ਇੱਕ ਮਹਿਲਾ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਗਾਣੇ ਬਿਲਕੁੱਲ ਵੀ ਨਹੀਂ ਸੁਣਨੇ ਚਾਹੀਦੇ ਇਨ੍ਹਾਂ ਗਾਣਿਆਂ ਕਰਕੇ ਬੱਚਿਆਂ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ।