ਚੰਡੀਗੜ੍ਹ:ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 'ਯੂਨਾਈਟਿਡ ਨੇਸ਼ਨ ਪੇਜੈਂਟ 2019' ਦਾ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਸ਼ਹਿਰ 'ਚ ਰਹਿਣ ਵਾਲੀ ਡਾਕਟਰ ਵਿਭਾ ਬਾਵਾ ਨੇ ਯੂਨਾਈਟਿਡ ਨੇਸ਼ਨ ਪ੍ਰੈਜੈਂਟ 2019 ਦੇ ਵਿੱਚ ਫ਼ਰਸਟ ਰਨਰਅੱਪ ਦਾ ਖ਼ਿਤਾਬ ਜਿੱਤ ਕੇ ਟ੍ਰਾਈਸਿਟੀ ਦਾ ਨਾਂਅ ਰੋਸ਼ਨ ਕੀਤਾ ਹੈ।
ਹੋਰ ਪੜ੍ਹੋ:ਲਤਾ ਮੰਗੇਸ਼ਕਰ ਦੀ ਹਾਲਤ 'ਚ ਆਇਆ ਸੁਧਾਰ, ਅਜੇ ਵੀ ਹਸਪਤਾਲ 'ਚ ਹੈ ਭਰਤੀ
ਮੀਡੀਆ ਦੇ ਰੂਬਰੂ ਹੁੰਦਿਆਂ ਵਿਭਾ ਨੇ ਆਪਣੇ ਤਜ਼ੁਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ, "ਉਨ੍ਹਾਂ ਨੂੰ ਹਰ ਵਰਗ 'ਚ ਅਜਾਮਾਇਆ ਗਿਆ। ਇੱਥੋਂ ਤੱਕ ਦੇ ਸਪੋਰਟਸ ਰਾਊਂਡ 'ਚ ਸ਼ੋਰਟਪੁੱਟ ਵੀ ਖਿਡਵਾਈ ਗਈ।"
ਹੋਰ ਪੜ੍ਹੋ:550ਵੇਂ ਪ੍ਰਕਾਸ਼ ਪੂਰਬ ਮੌਕੇ ਸ਼ੈਰੀ ਮਾਨ ਦਾ ਧਾਰਮਿਕ ਗੀਤ ਰਿਲੀਜ਼
ਵਿਭਾ ਨੇ ਕਿਹਾ ਕਿ ਪਹਿਲਾਂ ਉਹ ਟਾਪ 5 'ਚ ਗਈ ਅਤੇ ਫ਼ੇਰ ਟਾਪ 3 ਦੇ ਵਿੱਚ ਪਹੁੰਚੀ। ਉਸ ਤੋਂ ਬਾਅਦ ਉਨ੍ਹਾਂ ਨੂੰ ਫ਼ਰਸਟ ਰਨਰਅੱਪ ਦਾ ਖ਼ਿਤਾਬ ਦਿੱਤਾ ਗਿਆ। ਇਸ ਖ਼ਿਤਾਬ ਤੋਂ ਇਲਾਵਾ ਵਿਭਾ ਨੇ ਮਿਸੇਜ਼ ਯੂਨਾਈਟਿਡ ਨੇਸ਼ਨ ਚੈਰਿਟੀ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ।
ਮਾਡਲਿੰਗ 'ਚ ਰੁੱਚੀ ਰੱਖਣ ਤੋਂ ਇਲਾਵਾ ਵਿਭਾ ਪੇਸ਼ੇ ਤੋਂ ਇੱਕ ਆਯੂਰਵੇਦਿਕ ਡਾਕਟਰ ਹੈ। ਡਾਕਟਰ ਹੋਣ ਦੇ ਨਾਲ-ਨਾਲ ਉਹ ਇੱਕ ਫ਼ਿਟਨੈੱਸ ਸੈਂਟਰ ਵੀ ਚਲਾਉਂਦੀ ਹੈ। ਜ਼ਿਕਰਯੋਗ ਹੈ ਕਿ ਯੂਨਾਈਟਿਡ ਨੇਸ਼ਨ ਪੇਜੈਂਟ ਦਾ ਇਹ ਮੁਕਾਬਲਾ ਜ਼ਿਆਦਾਤਰ ਵਿਦੇਸ਼ 'ਚ ਹੁੰਦਾ ਆਇਆ ਹੈ। ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਇਸ ਵਿਚ ਆਪੋ-ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਹਨ। ਇਸ ਵਾਰ 2019 'ਚ ਡਾ.ਵਿਭਾ ਨੇ ਨਾ ਸਿਰਫ਼ ਆਪਣੇ ਸ਼ਹਿਰ ਦਾ ਬਲਕਿ ਦੇਸ਼ ਦਾ ਵੀ ਨਾਂਅ ਰੋਸ਼ਨ ਕੀਤਾ ਹੈ।