ਪੰਜਾਬ

punjab

ETV Bharat / sitara

ਪ੍ਰਿਯੰਕਾ ਅਤੇ ਨਿਕ ਦੇ ਵਿਆਹ ਨੂੰ ਦੋ ਸਾਲ ਪੂਰੇ, ਰੋਮਾਂਟਿਕ ਫ਼ੋਟੋ ਸਾਂਝੀ ਕਰਦਿਆਂ ਲਿਖਿਆ- ਆਈ ਲਵ ਯੂ - ਨਿਕ ਜੋਨਸ

ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਦੋ ਸਾਲ ਪੂਰੇ ਹੋ ਗਏ ਹਨ। ਨਿਕ ਨੇ ਸੋਸ਼ਲ ਮੀਡੀਆ ਤੇ ਦੋਵਾਂ ਦੀ ਫ਼ੋਟੋ ਸਾਂਝੀ ਕੀਤੀ ਅਤੇ ਇੱਕ ਰੋਮਾਂਟਿਕ ਮੈਸੇਜ ਵੀ ਲਿਖਿਆ।

ਪ੍ਰਿਯੰਕਾ ਅਤੇ ਨਿਕ ਦੇ ਵਿਆਹ ਨੂੰ ਦੋ ਸਾਲ ਪੂਰੇ
ਪ੍ਰਿਯੰਕਾ ਅਤੇ ਨਿਕ ਦੇ ਵਿਆਹ ਨੂੰ ਦੋ ਸਾਲ ਪੂਰੇ

By

Published : Dec 1, 2020, 8:00 PM IST

ਨਵੀਂ ਦਿੱਲੀ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਅੱਜ 2 ਸਾਲ ਪੂਰੇ ਹੋ ਗਏ ਹਨ। ਵਿਆਹ ਦੀ ਦੂਜੀ ਵਰੇਗੰਢ ਮੌਕੇ ਪਤੀ ਪਤਨੀ ਨੇ ਇੱਕ ਦੂਜੇ ਲ਼ਈ ਬੇਹਦ ਹੀ ਰੋਮਾਂਟਿਕ ਮੈਸੇਜ ਲਿਖੇ ਹਨ ਅਤੇ ਰੋਮਾਂਟਿਕ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਅਮਰੀਕੀ ਗਾਇਕ ਨਿਕ ਜੋਨਸ ਦਾ ਵਿਆਹ 1 ਦਸੰਬਰ 2018 ਚ ਹੋਇਆ ਸੀ। ਦੋਵਾਂ ਦੇ ਵਿਆਹ ਦੀਆਂ ਫ਼ੋਟੋਆਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਵਿਆਹ ਦੇ 2 ਸਾਲ ਪੂਰੇ ਹੋਣ ਤੋਂ ਬਾਅਦ ਵੀ ਲੋਕਾਂ 'ਚ ਉਨ੍ਹਾਂ ਲ਼ਈ ਉਤਸ਼ਾਹ ਵਧੇਰੇ ਵੇਖਣ ਨੂੰ ਮਿਲਦਾ ਹੈ।

ਨਿਕ ਜੋਨਸ ਨੇ ਪਤਨੀ ਪ੍ਰਿਯੰਕਾ ਚੋਪੜਾ ਦੇ ਨਾਲ ਵਿਆਹ ਦੀ ਫ਼ੋਟੋ ਸਾਂਝੀ ਕਰਦਿਆਂ ਲਿਖਿਆ ਹੈ "ਦੁਨੀਆ ਦੀ ਸਭ ਤੋਂ ਪਿਆਰੀ, ਇਨਸਪਾਇਰਿੰਗ ਅਤੇ ਖ਼ੂਬਸੂਰਤ ਮਹਿਲਾ ਦੇ ਨਾਲ ਵਿਆਹ ਦੇ 2 ਸਾਲ, ਹੈਪੀ ਐਨੀਵਰਸਰੀ ਪ੍ਰਿਯੰਕਾ ਚੋਪੜਾ, ਆਈ ਲਵ ਯੂ.

ਪ੍ਰਿਯੰਕਾ ਚੋਪੜਾ ਨੇ ਵੀ ਪਤੀ ਨਿਕ ਜੋਨ, ਦੀ ਇਸ ਪੋਸਟ ਤੇ ਕੁਮੈਂਟ ਕਰਦੇ ਹੋਏ ਲਿਖਿਆ ਹੈ " ਆਈ ਲਵ ਯੂ ਮੇਰੀ ਜਾਨ...ਪਰਣਿਤੀ ਯੋਪੜਾ ਨੇ ਇਸ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਹੈ " ਕੀ ਦਿਨ ਸਨ ਉਹ"

ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ਪ੍ਰਿਯੰਕਾ ਚੋਪੜਾ ਨੇ ਵੀ ਬੇਹਦ ਹੀ ਰੋਮਾਂਟਿਕ ਫ਼ੋਟੋ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਵਿਆਹ ਦੀ ਦੂਜੀ ਵਰ੍ਹੇਗੰਢ ਮੁਬਾਰਕ ਹੋਵੇ ਮੇਰੇ ਪਿਆਰ। ਹਮੇਸ਼ਾ ਮੇਰੇ ਨਾਲ ਰਹਿਣਾ, ਮੇਰੀ ਤਾਕਤ, ਮੇਰੀ ਕਮਜ਼ੋਰੀ, ਮੇਰਾ ਸਭ ਕੁੱਝ। ਆਈ ਲਵ ਯੂ ਨਿਕ ਜੋਨਸ।

ABOUT THE AUTHOR

...view details