ਚੰਡੀਗੜ੍ਹ: ਨੀਰੂ ਬਾਜਵਾ ਦੇ ਨਿੱਜੀ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ 'ਮੁੰਡਾ ਹੀ ਚਾਹੀਦਾ' ਦਾ ਪੋਸਟਰ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੋਸਟਰ ਦੇ ਵਿੱਚ ਰੁਬੀਨਾ ਬਾਜਵਾ ਅਤੇ ਹਰੀਸ਼ ਵਰਮਾ ਪ੍ਰੈਗਨੈਂਟ ਵਿਖਾਈ ਦੇ ਰਹੇ ਹਨ।
ਹਸਾਉਣ ਦੇ ਨਾਲ-ਨਾਲ ਸੁਨੇਹਾ ਵੀ ਦੇਵੇਗੀ ਫ਼ਿਲਮ 'ਮੁੰਡਾ ਹੀ ਚਾਹੀਦਾ' - funny
12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁੰਡਾ ਹੀ ਚਾਹੀਦਾ' ਦਾ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ਨੂੰ ਵੇਖ ਕੇ ਇਹ ਪ੍ਰਤੀਤ ਹੋ ਰਿਹਾ ਹੈ ਕਿ ਫ਼ਿਲਮ ਹਸਾਉਣ ਦੇ ਨਾਲ-ਨਾਲ ਸੁਨੇਹਾ ਵੀ ਦੇਵੇਗੀ।
ਫ਼ੋਟੋ
ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਪਹਿਲੇ ਪੋਸਟਰ ਦੇ ਵਿੱਚ ਫ਼ਿਲਮ ਦੀ ਰਿਲੀਜ਼ ਡੇਟ 5 ਜੁਲਾਈ ਦੱਸੀ ਗਈ ਸੀ ਅਤੇ ਹੁਣ ਨਵੇਂ ਪੋਸਟਰ ਦੇ ਵਿੱਚ ਇਸ ਫ਼ਿਲਮ ਦੀ ਰਿਲੀਜ਼ ਡੇਟ 12 ਜੁਲਾਈ ਦੱਸੀ ਗਈ ਹੈ। ਇਸ ਫ਼ਿਲਮ ਦੇ ਪੋਸਟਰ ਤੋਂ ਪ੍ਰਤੀਤ ਇਹ ਹੋ ਰਿਹਾ ਹੈ ਕਿ ਇਹ ਫ਼ਿਲਮ ਸਮਾਜਿਕ ਮੁੱਦੇ 'ਤੇ ਆਧਾਰਿਤ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਫ਼ਿਲਮ ਭਰੂਣ ਹੱਤਿਆ ਦੇ ਵਿਸ਼ੇ ਨੂੰ ਪਰਦੇ 'ਤੇ ਦਿਖਾਵੇਗੀ। ਇਸ ਫ਼ਿਲਮ ਦਾ ਕਾਨਸੇਪਟ ਬਾਕੀ ਫ਼ਿਲਮਾਂ ਨਾਲੋਂ ਵੱਖਰਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਕੀ ਕਮਾਲ ਕਰਦੀ ਹੈ।