ਪੰਜਾਬ

punjab

ETV Bharat / sitara

Pornography Case : ਸ਼ਿਲਪਾ ਨੂੰ ਸਤਾ ਰਹੀ ਹੈ ਆਪਣੇ ਬੱਚਿਆਂ ਦੀ ਚਿੰਤਾ - ਰਾਜ ਕੁੰਦਰਾ ਪੋਰਨਗ੍ਰਾਫੀ

ਰਾਜ ਕੁੰਦਰਾ ਦੀ ਗ੍ਰਿਫਤਾਰੀ 'ਤੇ ਸ਼ਿਲਪਾ ਨੇ ਕਿਹਾ ਕਿ ਮੈਂ ਚੁੱਪ ਰਹਾਂਗੀ, ਸਿਰਫ ਮੇਰੇ ਬੱਚਿਆਂ ਦੀ ਨਿੱਜਤਾ ਦਾ ਖਿਆਲ ਰੱਖੋ ...

ਸ਼ਿਲਪਾ ਨੂੰ ਸਤਾ ਰਹੀ ਹੈ ਆਪਣੇ ਬੱਚਿਆਂ ਦੀ ਚਿੰਤਾਂ
ਸ਼ਿਲਪਾ ਨੂੰ ਸਤਾ ਰਹੀ ਹੈ ਆਪਣੇ ਬੱਚਿਆਂ ਦੀ ਚਿੰਤਾਂ

By

Published : Aug 2, 2021, 3:20 PM IST

Updated : Aug 2, 2021, 3:32 PM IST

ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਮਾੜੇ ਸਮੇਂ ਵਿੱਚੋਂ ਲੰਘ ਰਹੀ ਹੈ। ਸ਼ਿਲਪਾ ਦਾ ਪਤੀ ਰਾਜ ਕੁੰਦਰਾ ਪੋਰਨਗ੍ਰਾਫੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਅਜਿਹੇ ਵਿੱਚ ਸ਼ਿਲਪਾ ਸ਼ੈੱਟੀ ਉੱਤੇ ਕਈ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਬਾਰੇ ਵਿੱਚ ਕਈ ਅਫਵਾਹਾਂ ਵੀ ਉੱਡ ਰਹੀਆਂ ਹਨ।

ਹੁਣ ਸ਼ਿਲਪਾ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ -ਨਾਲ ਆਪਣੀ ਟ੍ਰੋਲਿੰਗ ਬਾਰੇ ਵੀ ਗੱਲ ਕੀਤੀ ਹੈ। ਇਸ ਵਿੱਚ ਉਸਨੇ ਸਾਰਿਆਂ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਉਹ ਹੁਣ ਚੁੱਪ ਹੈ ਅਤੇ ਭਵਿੱਖ ਵਿੱਚ ਵੀ ਚੁੱਪ ਰਹੇਗੀ।

ਇਹ ਵੀ ਪੜ੍ਹੋ:Pornography Case: ਰਾਜ ਕੁੰਦਰਾ ਦੇ ਅਸ਼ਲੀਲ ਫਿਲਮਾਂ 'ਤੇ ਸ਼ਿਲਪਾ ਸ਼ੈੱਟੀ ਨੇ ਚੁੱਪੀ

ਉਨ੍ਹਾਂ ਕਿਹਾ ਕਿ ਉਦੋਂ ਤੱਕ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਖਾਸ ਕਰਕੇ ਇੱਕ ਮਾਂ ਦੇ ਰੂਪ ਵਿੱਚ ਸਾਡੇ ਬੱਚਿਆਂ ਦੇ ਵਾਸਤੇ ਸਾਡੇ ਪਰਿਵਾਰ ਦੀ ਨਿੱਜਤਾ ਦਾ ਆਦਰ ਕਰਨ। ਨਾਲ ਹੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸੱਚ ਜਾਣੇ ਬਿਨਾਂ ਅਧੂਰੀ ਜਾਣਕਾਰੀ 'ਤੇ ਟਿੱਪਣੀ ਕਰਨਾ ਬੰਦ ਕਰੋ।

Last Updated : Aug 2, 2021, 3:32 PM IST

ABOUT THE AUTHOR

...view details