ਹੈਦਰਾਬਾਦ: ਸਲਮਾਨ ਖਾਨ ਦੇ ਜਨਮਦਿਨ (27 ਦਸੰਬਰ) ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਸੱਪ ਦੇ ਡੰਗਣ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ। ਜਿੱਥੇ ਸਲਮਾਨ ਖਾਨ ਦੇ ਠੀਕ ਹੋਣ ਦੀ ਖਬਰ ਆਈ ਹੈ, ਉੱਥੇ ਹੀ ਸੱਪ ਦੇ ਡੰਗਣ ਦੀ ਇੱਕ ਹੋਰ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਸਲਮਾਨ ਤੋਂ ਬਾਅਦ ਹੁਣ ਇਕ ਹੋਰ ਸਟਾਰ ਨੂੰ ਸੱਪ ਨੇ ਡੰਗ ਲਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਇੰਟਰਨੈਸ਼ਨਲ ਪੌਪ ਸਿੰਗਰ Maeta ਹੈ, ਜੋ ਸੱਪਾਂ ਨਾਲ ਸ਼ੂਟ ਕਰ ਰਹੀ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ Maeta ਲੰਮੀ ਪਈ ਹੋਈ ਹੈ ਅਤੇ ਉਸ ਦੇ ਸਰੀਰ 'ਤੇ ਦੋ ਸੱਪ (ਕਾਲਾ ਅਤੇ ਚਿੱਟਾ) ਚਿਬੜੇ ਹੋਏ ਹਨ। ਸ਼ੂਟਿੰਗ ਦੌਰਾਨ ਇਨ੍ਹਾਂ 'ਚੋਂ ਇਕ ਕਾਲਾ ਸੱਪ ਹੌਲੀ-ਹੌਲੀ ਗਾਇਕ ਦੇ ਮੂੰਹ ਕੋਲ ਗਿਆ ਅਤੇ ਉਸ ਦੀ ਠੋਡੀ 'ਤੇ ਡੰਗ ਮਾਰ ਦਿੱਤਾ। ਗਾਇਕ, ਗੁੱਸੇ ਵਿੱਚ ਆ ਕੇ, ਸੱਪ ਨੂੰ ਫੜ ਕੇ ਸੁੱਟ ਦਿੰਦੀ ਹੈ।
ਦੱਸ ਦਈਏ ਕਿ ਇਹ ਸੱਪ ਵੀ ਸ਼ੂਟ ਲਈ ਲਿਆਂਦੇ ਗਏ ਸੀ, ਜੋ ਜ਼ਹਿਰੀਲੇ ਨਹੀਂ ਸੀ। Maeta ਨੇ ਖੁਦ ਇਸ ਵੀਡੀਓ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ Maeta ਨੇ ਲਿਖਿਆ, 'ਮੈਂ ਤੁਹਾਡੇ ਸਾਰਿਆਂ ਲਈ ਵੀਡੀਓ ਬਣਾਉਣ ਲਈ ਕੀ ਕਰ ਰਹੀ ਹਾਂ'।