ਪੰਜਾਬ

punjab

ETV Bharat / sitara

ਫ਼ਿਲਮ ਤਾਰਾ ਮੀਰਾ ਅਤੇ ਝੱਲੇ ਇੱਕਠੀਆਂ ਹੋਣਗੀਆਂ ਰਿਲੀਜ਼ - ਰਣਜੀਤ ਬਾਵਾ ਅਤੇ ਨਾਜ਼ੀਆ

11 ਅਕਤੂਬਰ ਨੂੰ ਪਾਲੀਵੁੱਡ ਦੀਆਂ ਦੋ ਫ਼ਿਲਮਾਂ ਦੀ ਟੱਕਰ ਹੋਣ ਜਾ ਰਹੀ ਹੈ। ਫ਼ਿਲਮ ਤਾਰਾ ਮੀਰਾ ਅਤੇ ਝੱਲੇ ਇੱਕਠੇ ਰਿਲੀਜ਼ ਹੋ ਰਹੀਆਂ ਹਨ। ਫ਼ਿਲਮ ਝੱਲੇ ਨੂੰ ਲੈਕੇ ਸਰਗੁਣ ਮਹਿਤਾ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਫ਼ਿਲਮ ਦਾ ਫ਼ਰਸਟ ਲੁੱਕ ਛੇਤੀ ਹੀ ਰਿਲੀਜ਼ ਹੋਵੇਗਾ।

ਫ਼ੋਟੋ

By

Published : Sep 16, 2019, 3:14 PM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਵਿੱਚ ਰੋਜ਼ ਕੋਈ ਨਾ ਕੋਈ ਫ਼ਿਲਮ ਦਾ ਐਲਾਨ ਹੋ ਰਿਹਾ ਹੈ। ਪੰਜਾਬੀ ਇੰਡਸਟਰੀ ਹੁਣ ਇਨ੍ਹੀ ਤਰੱਕੀ ਕਰ ਰਹੀ ਹੈ ਇੱਕ ਦਿਨ 'ਚ ਦੋ ਫ਼ਿਲਮਾਂ ਰਿਲੀਜ਼ ਹੋਣੀਆਂ ਕੋਈ ਵੱਡੀ ਗੱਲ ਨਹੀਂ ਹੈ। 11 ਅਕਤੂਬਰ ਨੂੰ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇੱਕ ਰਿਲੀਜ਼ ਹੋ ਰਹੀ ਹੈ ਫ਼ਿਲਮ ਤਾਰਾ ਮੀਰਾ ਅਤੇ ਦੂਸਰੀ ਰਿਲੀਜ਼ ਹੋ ਰਹੀ ਹੈ ਝੱਲੇ। ਫ਼ਿਲਮ ਤਾਰਾ ਮੀਰਾ 'ਚ ਰਣਜੀਤ ਬਾਵਾ ਅਤੇ ਨਾਜ਼ੀਆ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ ਉੱਥੇ ਹੀ ਫ਼ਿਲਮ ਝੱਲੇ 'ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਂਣਗੇ।

ਹੋਰ ਪੜ੍ਹੋ: ਗੁਰੂ ਰੰਧਾਵਾ ਅਤੇ ਰਣਜੀਤ ਬਾਵਾ ਦੀ ਦੋਸਤੀ ਦੇ ਚਰਚੇ

ਸਰਗੁਣ ਮਹਿਤਾ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਫ਼ਿਲਮ ਝੱਲੇ ਦਾ ਫ਼ਰਸਟ ਲੁੱਕ ਰਿਲੀਜ਼ ਹੋਵੇਗਾ। ਫ਼ਿਲਮ ਝੱਲੇ ਰਾਹੀਂ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੂਸਰੀ ਵਾਰ ਸ੍ਰਕੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ ਕਲਾਕਾਰ ਫ਼ਿਲਮ ਕਾਲਾ ਸ਼ਾਹ ਕਾਲਾ ਵਿੱਚ ਵਿਖਾਈ ਦਿੱਤੇ ਸਨ।

ਹੋਰ ਪੜ੍ਹੋ: ਦੂਰਬੀਨ ਦੇ ਵਿੱਚ ਨਜ਼ਰ ਆਵੇਗੀ ਵਾਮਿਕਾ ਅਤੇ ਨਿੰਜਾ ਦੀ ਲਵ ਸਟੋਰੀ

ਅਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਅਤੇ ਲਿਖਿਤ ਫ਼ਿਲਮ ਝੱਲੇ ਦਾ ਮੁਕਾਬਲਾ 11 ਅਕਤੂਬਰ ਨੂੰ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਫ਼ਿਲਮ ਤਾਰਾ ਮੀਰਾ ਦੇ ਨਾਲ ਹੈ। 11 ਅਕਤੂਬਰ ਨੂੰ ਹੀ ਪ੍ਰਿਯੰਕਾ ਚੋਪੜਾ ਦੀ ਫ਼ਿਲਮ ਦੀ ਸਕਾਈ ਇਜ਼ ਪਿੰਕ ਰਿਲੀਜ਼ ਹੋਵੇਗੀ। ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਪੰਜਾਬੀ ਫ਼ਿਲਮ ਨੂੰ ਤਰਜ਼ੀਹ ਦਿੰਦੇ ਹਨ ਕਿ ਬਾਲੀਵੁੱਡ ਫ਼ਿਲਮ ਚੰਗਾ ਰਿਸਪੌਂਸ ਕਮਾਉਂਦੀ ਹੈ।

ABOUT THE AUTHOR

...view details