ਚੰਡੀਗੜ੍ਹ: ਪੰਜਾਬੀ ਫ਼ਿਲਮ 'ਝੱਲੇ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਦੇ ਵਿੱਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਲਟਕੇ ਹੋਏ ਨਜ਼ਰ ਆ ਰਹੇ ਹਨ।
ਇਹ ਫ਼ਿਲਮ ਕਿਵੇਂ ਦੀ ਹੋਵੇਗੀ ਇਹ ਤਾਂ 15 ਨਵੰਬਰ ਨੂੰ ਪਤਾ ਲੱਗ ਹੀ ਜਾਵੇਗਾ। ਫ਼ਿਲਮ 'ਝੱਲੇ' ਹੁਣ 11 ਅਕਤੂਬਰ ਨੂੰ ਨਹੀਂ ਬਲਕਿ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਪੜ੍ਹੋ: ਬਿਗ ਬੌਸ 'ਚ ਇਸ ਵਾਰ ਟੇਡਾ ਤੜਕਾ ਲਗਾਉਂਣਗੇ ਸਲਮਾਨ ਖ਼ਾਨ
ਰਿਲੀਜ਼ ਡੇਟ ਬਦਲਣ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਦੱਸ ਦਈਏ ਕਿ 11 ਅਕਤੂਬਰ ਨੂੰ ਪ੍ਰਿਯੰਕਾ ਚੋਪੜਾ ਦੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਤੋਂ ਇਲਾਵਾ ਪਾਲੀਵੁੱਡ ਫ਼ਿਲਮ 'ਤਾਰਾ ਮੀਰਾ' ਵੀ ਰਿਲੀਜ਼ ਹੋ ਰਹੀ ਹੈ।ਫ਼ਿਲਮ 'ਤਾਰਾ ਮੀਰਾ' ਦੇ ਵਿੱਚ ਰਣਜੀਤ ਬਾਵਾ ਅਤੇ ਨਾਜ਼ੀਆ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ।