ਪੰਜਾਬ

punjab

ETV Bharat / sitara

ਫ਼ਿਲਮ ਅੰਗਰੇਜ਼ ਰਾਹੀਂ ਚੜ੍ਹੀ ਸੀ ਸਰਗੁਣ ਦੀ ਗੁੱਡੀ - ਸਰਗੁਣ ਮਹਿਤਾ

ਪੰਜਾਬੀ ਇੰਡਸਟਰੀ 'ਚ ਇਸ ਵੇਲੇ ਟਾਪ ਦੀਆਂ ਅਦਾਕਾਰਾਂ 'ਚ ਸ਼ੂਮਾਰ ਸਰਗੁਣ ਮਹਿਤਾ ਦੀ ਪਹਿਲੀ ਪਾਲੀਵੁੱਡ ਫ਼ਿਲਮ ਅੰਗਰੇਜ਼ ਸੀ। ਇਸ ਫ਼ਿਲਮ 'ਚ ਸਰਗੁਣ ਨੇ ਧੰਨ ਕੌਰ ਦਾ ਕਿਰਦਾਰ ਅਦਾ ਕੀਤਾ ਸੀ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਸਰਗੁਣ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਟੀਵੀ ਨਾਟਕਾਂ ਰਾਹੀਂ ਕੀਤੀ ਸੀ।

ਫ਼ੋਟੋ

By

Published : Aug 30, 2019, 7:20 PM IST

ਚੰਡੀਗੜ੍ਹ: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਬਣ ਗਿਆ ਹੈ ਜੋ ਫ਼ਿਲਮ ਸੁਪਰਹਿੱਟ ਕਰਵਾ ਕੇ ਰਹਿੰਦਾ ਹੈ। 31 ਜੁਲਾਈ 2015 ਨੂੰ ਰਿਲੀਜ਼ ਹੋਈ ਫ਼ਿਲਮ ਅੰਗਰੇਜ਼ ਨੇ ਪੰਜਾਬੀ ਇੰਡਸਟਰੀ ਦੇ ਦੋ ਵੱਡੇ ਕਲਾਕਾਰਾਂ ਦੀ ਜ਼ਿੰਦਗੀ ਬਦਲ ਦਿੱਤੀ। ਇੱਕ ਨਾਂਅ ਸਰਗੁਣ ਮਹਿਤਾ ਅਤੇ ਦੂਜਾ ਨਾਂਅ ਐਮੀ ਵਿਰਕ, ਦੋਹਾਂ ਹੀ ਕਲਾਕਾਰਾਂ ਨੇ ਇਸ ਫ਼ਿਲਮ ਰਾਹੀਂ ਆਪਣੇ ਪਾਲੀਵੁੱਡ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

ਫ਼ੋਟੋ

ਚੰਡੀਗੜ੍ਹ 'ਚ ਜਮ ਪਲ ਸਰਗੁਣ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੀਵੀ ਨਾਟਕਾਂ ਤੋਂ ਕੀਤੀ ਸੀ। ਪੰਜਾਬੀ ਇੰਡਸਟਰੀ 'ਚ ਆਉਣ ਦਾ ਸਬੱਬ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਰਾਹੀਂ ਬਣਿਆ। ਦਰਅਸਲ ਸਰਗੁਣ ਅਤੇ ਅੰਬਰਦੀਪ ਇੱਕ ਰਿਐਲਿਟੀ ਸ਼ੋਅ 'ਚ ਇੱਕਠੇ ਕੰਮ ਕਰਦੇ ਸੀ। ਅੰਬਰਦੀਪ ਉਸ ਵੇਲੇ ਅੰਗਰੇਜ਼ ਫ਼ਿਲਮ ਲਿਖ ਰਹੇ ਸੀ। ਧੰਨ ਕੌਰ ਦੇ ਕਿਰਦਾਰ ਲਈ ਉਨ੍ਹਾਂ ਨੂੰ ਸਰਗੁਣ ਪਸੰਦ ਆਈ।

ਫ਼ੋਟੋ

ਅੰਗਰੇਜ਼ ਫ਼ਿਲਮ ਜਦੋਂ ਰਿਲੀਜ਼ ਹੋਈ ਤਾਂ ਸਰਗੁਣ ਦੀ ਅਦਾਕਾਰੀ ਦੀ ਖ਼ੂਬ ਤਾਰੀਫ਼ ਹੋਈ। ਇਸ ਫ਼ਿਲਮ ਤੋਂ ਬਾਅਦ ਸਰਗੁਣ ਦੀ ਕਿਸਮਤ ਬਦਲ ਗਈ 2016 'ਚ ਫ਼ਿਲਮ ਆਈ ਲਵ ਪੰਜਾਬ, ਇਹ ਫ਼ਿਲਮ 11 ਮਾਰਚ 2016 ਨੂੰ ਰਿਲੀਜ਼ ਹੋਈ ਸੀ।

ਫ਼ੋਟੋ

ਇਸ ਫ਼ਿਲਮ 'ਚ ਅਦਾਕਾਰੀ ਕਰਕੇ ਸਰਗੁਣ ਨੂੰ ਫ਼ਿਲਮਫ਼ੇਅਰ ਪੰਜਾਬੀ 'ਚ ਸਰਵੋਤਮ ਅਦਾਕਾਰਾ ਦਾ ਅਵਾਰਡ ਮਿਲਿਆ। 2015 ਤੋਂ ਲੈ ਕੇ 2019 ਤੱਕ ਸਰਗੁਣ ਨੇ ਜਿਸ ਫ਼ਿਲਮ 'ਚ ਵੀ ਕੰਮ ਕੀਤਾ ਉਹ ਸੁਪਰਹਿੱਟ ਸਾਬਿਤ ਹੋਈ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਫ਼ਿਲਮ ਸੁਰਖ਼ੀ ਬਿੰਦੀ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਇਸ ਵੀਕੈਂਡ ਇਹ ਫ਼ਿਲਮ ਕੀ ਰੰਗ ਲਾਉਂਦੀ ਹੈ ਇਹ ਵੇਖਣਾ ਦਿਲਚਸਪ ਹੋਵੇਗਾ।

ਫ਼ੋਟੋ

ABOUT THE AUTHOR

...view details