ਰੋਸ਼ਨ ਪ੍ਰਿੰਸ ਘਰ ਆਈਆ ਖੁਸ਼ੀਆਂ ,ਸਾਂਝੀ ਕੀਤੀ ਇੰਸਟਾਗ੍ਰਾਮ 'ਤੇ ਤਸਵੀਰ - son
ਪੰਜਾਬ ਦੇ ਮਸ਼ਹੂਰ ਗਾਇਕ ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਨੇ ਦਸਤੱਕ ਦਿੱਤੀ ਹੈ,ਉਹ ਇਕ ਬੇਟੇ ਦੇ ਪਿਤਾ ਬਣ ਚੁੱਕੇ ਹਨ। ਇਹ ਜਾਣਕਾਰੀ ਰੋਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਾਂਝੀ ਕਰ ਕੇ ਦਿੱਤੀ ਹੈ।
ਚੰਡੀਗੜ੍ਹ:ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਨੇ ਦਸਤੱਕ ਦਿੱਤੀ ਹੈ , ਉਹ ਇਕ ਪੁੱਤਰ ਦੇ ਪਿਤਾ ਬਣ ਚੁੱਕੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਾਂਝੀ ਕੀਤੀ ਹੈ।
ਰੋਸ਼ਨ ਪ੍ਰਿੰਸ ਪੇਜ 'ਤੇ ਆਪਣੀ 'ਤੇ ਆਪਣੇ ਪੁਤੱਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿੱਖਦੇ ਹਨ , "ਮਿਸਟਰ ਹੈਂਡਸਮ ਦੀ ਪਹਿਲੀ ਤਸਵੀਰ,ਸਾਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦ ਨਹੀਂ ਮਿਲ ਰਹੇ, ਫਿਰ ਤੋਂ ਮਾਂ-ਬਾਪ ਬਣ ਕੇ ਵਧੀਆ ਲੱਗ ਰਿਹਾ ਹੈ।"
ਦੱਸਣਯੋਗ ਹੈ ਕਿ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।ਸਮੂਹ ਪਾਲੀਵੁੱਡ ਇੰਡਸਟਰੀ ਵੱਲੋਂ ਰੋਸ਼ਨ ਪ੍ਰਿੰਸ ਨੂੰ ਇਸ ਖੁਸ਼ੀ ਲਈ ਮੁਬਾਰਕਾਂ ਮਿਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਰੋਸ਼ਨ ਪ੍ਰਿੰਸ ਆਪਣੇ ਗੀਤਾਂ 'ਤੇ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜੀਤ ਚੁੱਕੇ ਹਨ।ਫ਼ਿਲਮ 'ਲਾਵਾਂ ਫੇਰੇ' ,'ਰਾਂਝਾਂ ਰਿਫੂਜੀਂ ', 'ਮੈਂ ਤੇਰੀ ਤੂੰ ਮੇਰਾ' ਵਰਗੀਆਂ ਫ਼ਿਲਮਾਂ 'ਚ ਸ਼ਾਨਦਾਰ ਅਦਾਕਾਰੀ ਦੇ ਨਾਲ ਪਾਲੀਵੁੱਡ ਦੇ ਵਿੱਚ ਇਕ ਵੱਖਰੀ ਥਾਂ ਬਣਾ ਚੁੱਕੇ ਹਨ।