ਮੁੰਬਈ: 90 ਦੇ ਦਸ਼ਕ ਦੇ ਪਲੇਅਬੈਕ ਸਿੰਗਰ ਕੁਮਾਰ ਸਾਨੂ ਕੋਰੋਨਾ ਪੌਜ਼ੀਟਿਵ ਪਾਏ ਗਏ। ਇਸ ਦਾ ਐਲਾਨ ਉਨ੍ਹਾਂ ਦੀ ਟੀਮ ਵੱਲੋਂ ਵੀਰਵਾਰ ਰਾਤ ਸੋਸ਼ਲ ਮੀਡੀਆ 'ਤੇ ਕੀਤਾ ਗਿਆ।
ਪਲੇਅਬੈਕ ਸਿੰਗਰ ਕੁਮਾਰ ਸਾਨੂ ਹੋਏ ਕੋਰੋਨਾ ਪੌਜ਼ੀਟਿਵ
ਪੁਰਾਣੇ ਸਮੇਂ ਦੇ ਮਸ਼ਹੂਰ ਪਲੇਅਬੈਕ ਸਿੰਗਰ ਕੁਮਾਰ ਸਾਨੂ ਦੀ ਟੀਮ ਨੇ ਵੀਰਵਾਰ ਨੂੰ ਇਹ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਪਲੇਅਬੈਕ ਸਿੰਗਰ ਕੁਮਾਰ ਸਾਨੂ ਹੋਏ ਕੋਰੋਨਾ ਪੌਜ਼ੀਟਿਵ
ਸਾਨੂ ਦੀ ਟੀਮ ਵੱਲੋਂ ਇਹ ਬਿਆਨ ਆਇਆ ਕਿ, "ਬਦਕਿਸਮਤੀ ਨਾਲ ਸਾਨੂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ ਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕਰੋ। ਧੰਨਵਾਦ ਟੀਮ ਕੇਐਸ।"
ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਇਸ ਖ਼ਬਰ 'ਤੇ ਕਾਫ਼ੀ ਪ੍ਰਤੀਕਿਰਿਆਵਾਂ ਆਈਆਂ ਤੇ ਜਲਦ ਸਿਹਤਯਾਬ ਹੋਣ ਦੀ ਕਾਮਨਾਵਾਂ ਵੀ ਦਿੱਤੀਆਂ। ਜ਼ਿਕਰਯੋਗ ਹੈ ਕਿ ਇਹ ਖ਼ਬਰ ਉਨ੍ਹਾਂ ਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਪਰ ਇਹ ਅੱਜੇ ਸੱਪਸ਼ਟ ਨਹੀਂ ਕਿ ਉਹ ਹਸਪਤਾਲ 'ਚ ਹਨ ਜਾਂ ਘਰ ਵਿੱਚ ਹੀ ਇਕਾਂਤਵਾਸ ਵਿੱਚ ਹਨ।