ਹੈਦਰਾਬਾਦ: ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਦੀ ਨਵੀਂ ਫ਼ਿਲਮ ਪਾਵਰ ਸਟਾਰ ਵਿੱਚ ਤੇਲਗੂ ਸੁਪਰਸਟਾਰ ਪਵਨ ਕਲਿਆਣ ਨੂੰ ਕਥਿਤ ਤੌਰ 'ਤੇ ਗ਼ਲਤ ਤਰੀਕੇ ਨਾਲ ਪੇਸ਼ਕਸ਼ ਕਰਨ ਉੱਤੇ ਪਵਨ ਕਲਿਆਣ ਦੇ ਪ੍ਰਸ਼ੰਸਕ ਨੇ ਰਾਮ ਗੋਪਾਲ ਵਰਮਾ ਦੇ ਕਾਰਜ ਸਥਾਨ ਉੱਤੇ ਹਮਲਾ ਕੀਤਾ।
ਰਿਪੋਰਟ ਮੁਤਾਬਕ ਪ੍ਰਸ਼ੰਸਕਾਂ ਨੇ ਵਰਮਾ ਦੇ ਦਫ਼ਤਰ ਦੀ ਖਿੜਕੀ ਦੇ ਸ਼ੀਸ਼ਿਆਂ ਉੱਤੇ ਪੱਥਰਾਅ ਕਰ ਤੋੜ-ਭੰਨ ਕੀਤੀ। ਪ੍ਰਸੰਸ਼ਕਾਂ ਵਿੱਚ ਇਹ ਨਾਰਾਜ਼ਗੀ ਵਰਮਾ ਦੀ ਪੈਰੋਡੀ ਫਿਲਮ ਪਾਵਰ ਸਟਾਰ ਦੀ ਵਜ੍ਹਾ ਕਾਰਨ ਹੈ। ਇਹ ਫ਼ਿਲਮ ਕਿਤੇ ਨਾ ਕਿਤੇ ਪਵਨ ਕਲਿਆਣ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਅਸਫਲ ਰਾਜਨੀਤਿਕ ਕਰੀਅਰ ਉੱਤੇ ਆਧਾਰਿਤ ਹੈ।
ਇਸ ਫ਼ਿਲਮ ਦੇ ਐਲਾਨ ਤੋਂ ਬਾਅਦ ਹੀ ਅਦਾਕਾਰ ਦੇ ਪ੍ਰਸ਼ੰਸਕਾਂ ਵੱਲੋਂ ਰਾਮ ਗੋਪਾਲ ਨੂੰ ਸੋਸ਼ਲ ਮੀਡੀਆ ਉੱਤੇ ਸਖ਼ਤ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਫਿਲਮ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ ਆਰਜੀਵੀ ਵਰਲਡ 'ਤੇ ਜਾਰੀ ਕੀਤੀ ਜਾਵੇਗੀ।