ਲਾਸ ਏਂਜਲਸ: ਮਰਹੂਮ ਅਦਾਕਾਰ ਪੌਲ ਵਾਕਰ ਦੀ ਬੇਟੀ ਮੀਡੋ ਵਾਕਰ ਨੇ ਕਿਹਾ ਹੈ ਕਿ ਉਹ ਗਰੀਬ ਤਬਕੇ ਦੇ ਬੱਚਿਆਂ ਦੀ ਸੇਵਾ ਲਈ ਇੱਕ ਸਕੂਲ ਬਣਾਉਣਾ ਚਾਹੁੰਦੀ ਹੈ। ਇੱਕ ਨਿੱਜੀ ਵੈਬਸਾਇਟ ਮੁਤਾਬਿਕ 21-ਸਾਲਾ ਸਮਾਜ ਸੇਵੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸਨ pencilsofpromise ਨਾਲ ਸਕੂਲ ਬਣਾਉਣ ਦਾ ਐਲਾਨ ਕੀਤਾ ਹੈ। ਮੀਡੋ ਵਾਕਰ ਨੇ ਸਕੂਲ ਦੇ ਅੰਦਰ ਅਤੇ ਬਾਹਰ ਮੁਸਕਰਾਉਂਦੇ ਬੱਚਿਆਂ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ।
ਪੌਲ ਵਾਕਰ ਦੀ ਧੀ ਮੀਡੋ ਵਾਕਰ ਚਾਹੁੰਦੀ ਹੈ ਗਰੀਬ ਬੱਚਿਆਂ ਲਈ ਸਕੂਲ - meadow walker Association
21 ਸਾਲਾ ਮੀਡੋ ਵਾਕਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਸ ਨੇ pencilsofpromise ਨਾਲ ਸਕੂਲ ਬਣਾਉਣ ਦਾ ਐਲਾਨ ਕੀਤਾ ਹੈ।
ਫ਼ੋਟੋ
ਸਕੂਲ ਦੀਆਂ ਫ਼ੋਟੋਵਾਂ ਨੂੰ ਕੈਪਸ਼ਨ ਦਿੰਦੇ ਮੀਡੋ ਨੇ ਕਿਹਾ , "ਅੱਜ, ਮੈਂ ਇੱਕ ਸਕੂਲ ਬਣਾਉਣ ਲਈ pencilsofpromise ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਸੀਜ਼ਨ ਕੁਝ ਨਾ ਕੁਝ ਤੋਹਫਾ ਦੇਣ ਦਾ ਹੈ ਅਤੇ ਮੈਂ ਬੱਚਿਆਂ ਨੂੰ ਪੜ੍ਹਣ ਦੀ ਥਾਂ ਦੇਣਾ ਚਾਹੁੰਦੀ ਹਾਂ।"
“ਹਰ ਕੋਈ ਚੰਗੀ ਸਿੱਖਿਆ ਦੇ ਹੱਕਦਾਰ ਹੁੰਦਾ ਹੈ। ਅਸੀਂ ਇਸ ਸਕੂਲ ਨੂੰ ਆਪਣੇ ਡੈਡੀ ਪਾਲ ਵਾਕਰ ਨੂੰ ਸਮਰਪਿਤ ਕਰ ਰਹੇ ਹਾਂ।"
ਮੀਡੋ ਦੇ ਫੰਡਰੇਜ਼ਿੰਗ ਪੇਜ ਨਾਲ ਜੁੜੇ ਲਿੰਕ ਤੋਂ ਪਤਾ ਚੱਲਿਆ ਕਿ ਉਸ ਨੇ ਲੋੜੀਂਦੀਂ ਰਾਸ਼ੀ ਤੋਂ ਜ਼ਿਆਦਾ ਦੀ ਰਾਸ਼ੀ ਇੱਕਠੀ ਕੀਤੀ ਹੈ।