ਪਟਿਆਲਾ: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਦੀ ਬੀਤੇ ਦਿਨ੍ਹੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਬਿਨ੍ਹਾਂ ਹੈਲਮੇਟ ਤੋਂ ਬੁਲਟ ਚਲਾਉਂਦੇ ਹੋਏ ਵਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬੁਲਟ ਦੇ ਪਟਾਕੇ ਪੀ ਪਾਏ ਸਨ।
'ਸਭ ਫ਼ੜੇ ਜਾਣਗੇ' ਗੀਤ ਢੁੱਕ ਰਿਹਾ ਏ ਪਰਮੀਸ਼ ਦੇ ਹਾਲਾਤਾਂ 'ਤੇ - ਪੰਜਾਬੀ ਕਲਾਕਾਰ ਪਰਮੀਸ਼ ਵਰਮਾ
ਪਰਮੀਸ਼ ਵਰਮਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਸ ਵਿੱਚ ਉਹ ਬਿਨ੍ਹਾਂ ਹੈਲਮੇਟ ਤੋਂ ਬੁਲਟ ਚਲਾਉਂਦੇ ਹੋਏ ਨਜ਼ਰ ਆ ਰਹੇ ਸਨ ਇਸ ਦੇ ਨਾਲ ਹੀ ਉਨ੍ਹਾਂ ਨੇ ਬੁਲਟ ਦੇ ਪਟਾਕੇ ਵੀ ਪਾਏ ਸਨ। ਇਸ ਵੀਡੀਓ ਨੂੰ ਲੈਕੇ ਪਟਿਆਲਾ ਦੇ ਟਰੈਫ਼ਿਕ ਡੀਐੱਸਪੀ ਅੱਛਰੂ ਰਾਮ ਸ਼ਰਮਾ ਨੇ ਕਿਹਾ ਹੈ ਕਿ ਇਸ ਵੀਡੀਓ ਦੀ ਜਾਂਚ ਜ਼ਰੂਰ ਹੋਵੇਗੀ।
ਇਸ ਵੀਡੀਓ ਨੂੰ ਵੇਖ ਕੇ ਕੁਝ ਲੋਕਾਂ ਦਾ ਕਹਿਣਾ ਇਹ ਹੈ ਕਿ ਇਹ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਸਾਧੂ ਬੇਲਾ ਰੋਡ ਦੀ ਹੈ।
ਵੀਡੀਓ ਨੂੰ ਲੈਕੇ ਟਰੈਫ਼ਿਕ ਡੀਐੱਸਪੀ ਅੱਛਰੂ ਰਾਮ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ,ਹੋ ਸਕਦਾ ਹੈ ਕਿ ਇਹ ਵੀਡੀਓ ਕਿਸੇ ਸ਼ੂਟਿੰਗ ਦਾ ਹਿੱਸਾ ਹੋਵੇ ਪਰ ਇਸ ਵੀਡੀਓ ਨੂੰ ਵੇਖ ਕੇ ਨਹੀਂ ਲਗਦਾ ਕਿ ਇਹ ਕੋਈ ਸ਼ੂਟਿੰਗ ਦੀ ਵੀਡੀਓ ਹੈ। ਜਾਂਚ ਇਸ ਵੀਡੀਓ ਦੀ ਜ਼ਰੂਰ ਹੋਵੇਗੀ।"
ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਪੰਜਾਬੀ ਕਲਾਕਾਰਾਂ ਨੇ ਟ੍ਰੈਫ਼ਿਕ ਨਿਯਮਾਂ ਨੂੰ ਤੋੜਣ ਦਾ ਰਿਵਾਜ਼ ਸ਼ੁਰੂ ਕੀਤਾ ਹੈ। ਸਭ ਤੋਂ ਪਹਿਲਾਂ ਗਾਇਕ ਕਰਨ ਔਜਲਾ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਕੀਤੀ ਅਤੇ ਹੁਣ ਪਰਮੀਸ਼ ਵਰਮਾ ਨੇ ਇਹ ਕੰਮ ਕੀਤਾ ਹੈ।