ਚੰਡੀਗੜ੍ਹ: 9 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਸਿੰਘਮ 'ਚ ਪਰਮੀਸ਼ ਵਰਮਾ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ 'ਚ ਐਕਸ਼ਨ ਕਰਨ ਦੇ ਲਈ ਪਰਮੀਸ਼ ਨੇ ਬਹੁਤ ਮਿਹਨਤ ਕੀਤੀ। ਉਨ੍ਹਾਂ ਇੱਕ ਵੀਡੀਓ ਸਾਂਝੀ ਕਰ ਵਿਖਾਇਆ ਕਿਵੇਂ ਉਨ੍ਹਾਂ ਆਪਣੇ ਆਪ 'ਤੇ ਕੰਮ ਕੀਤਾ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪਰਮੀਸ਼ ਨੇ ਕਿਹਾ ਹੈ ਕਿ ਉਹ 10-10 ਘੰਟੇ ਦਾ ਟਰੇਨਿੰਗ ਸ਼ੈਸ਼ਨ ਲਗਾਉਂਦੇ ਰਹੇ ਹਨ।
'ਸਿੰਘਮ' ਲਈ ਸੱਟਾਂ ਵੀ ਖਾਦੀਆਂ ਪਰਮੀਸ਼ ਨੇ - video
ਪਾਲੀਵੁੱਡ ਦੇ ਉੱਘੇ ਕਲਾਕਾਰ ਪਰਮੀਸ਼ ਵਰਮਾ ਨੇ ਹਾਲ ਹੀ ਦੇ ਵਿੱਚ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਫ਼ਿਲਮ ਸਿੰਘਮ ਲਈ ਐਕਸ਼ਨ ਦਾ ਅਭਿਆਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਫ਼ੋੇਟੋ
ਇਸ ਵੀਡੀਓ ‘ਚ ਅਭਿਆਸ ਕਰਦੇ ਪਰਮੀਸ਼ ਨੂੰ ਸੱਟਾਂ ਵੀ ਬਹੁਤ ਲਗੀਆਂ ਹਨ ਪਰ ਜਿਸ ਤਰ੍ਹਾਂ ਵੀ ਉਨ੍ਹਾਂ ਦੇ ਸਟੰਟ ਮਾਸਟਰ ਨੇ ਕਿਹਾ ਉਨ੍ਹਾਂ ਨੇ ਉਸ ਤਰ੍ਹਾਂ ਹੀ ਕੀਤਾ।
ਨਵਨੀਅਤ ਸਿੰਘ ਦੇ ਨਿਦਰੇਸ਼ਨ ਹੇਠ ਬਣੀ ਇਹ ਫ਼ਿਲਮ ਬਾਲੀਵੁੱਡ ਦੀ ਫ਼ਿਲਮ 'ਸਿੰਘਮ' ਦਾ ਪੰਜਾਬੀ ਰੀਮੇਕ ਹੈ। ਇਸ ਫ਼ਿਲਮ ਦੇ ਵਿੱਚ ਸੋਨਮ ਬਾਜਵਾ ਫ਼ੀਮੇਲ ਲੀਡ ਦੇ ਵਿੱਚ ਹੈ ਅਤੇ ਕਰਤਾਰ ਚੀਮਾ ਨੈਗੇਟਿਵ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਦਾ ਗੀਤ ਡਿਮਾਂਡ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਾ ਹੈ। ਇਸ ਗੀਤ ਦੇ ਵਿੱਚ ਸੋਨਮ ਅਤੇ ਪਰਮੀਸ਼ ਦੀ ਲਵ ਸਟੋਰੀ ਦਰਸ਼ਕਾਂ ਨੂੰ ਪਸੰਦ ਆਈ ਹੈ।