Birthday Special: ਭਾਂਡੇ ਮਾਜਣ ਤੋਂ ਫ਼ਿਲਮਾਂ ਤੱਕ ਦਾ ਪਰਮੀਸ਼ ਦਾ ਸਫ਼ਰ - film
ਪਰਮੀਸ਼ ਵਰਮਾ 3 ਜੁਲਾਈ ਨੂੰ 29 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਹੀ ਪਰਮੀਸ਼ ਦੀ ਆਉਣ ਵਾਲੀ ਫ਼ਿਲਮ ਸਿੰਘਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।
ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਰਾਹੀ ਸ਼ੋਹਰਤ ਹਾਸਿਲ ਕਰਨ ਵਾਲੇ ਪਰਮੀਸ਼ ਵਰਮਾ 3 ਜੁਲਾਈ ਨੂੰ 29 ਸਾਲਾਂ ਦੇ ਹੋ ਗਏ ਹਨ। ਪਰਮੀਸ਼ ਵਰਮਾ ਦਾ ਜਨਮ ਪਟਿਆਲਾ ਦੇ ਵਿੱਚ ਹੋਇਆ। ਕਾਮਯਾਬੀ ਮਿਲਣ ਤੋਂ ਪਹਿਲਾਂ ਪਰਮੀਸ਼ ਨੇ ਬਹੁਤ ਸੰਘਰਸ਼ ਕੀਤਾ।
ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਪਰਮੀਸ਼ ਵਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰੋਸ਼ਨ ਪ੍ਰਿੰਸ ਦੀ ਫ਼ਿਲਮ “ਕਿਰਪਾਨ” ਤੋਂ ਕੀਤੀ ਸੀ। ਇਸ ਫ਼ਿਲਮ 'ਚ ਪਰਮੀਸ਼ ਨੇ ਛੋਟਾ ਪਰ ਅਹਿਮ ਕਿਰਦਾਰ ਨਿਭਾਇਆ ਸੀ।
ਪਰਮੀਸ਼ ਵਰਮਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਾ ਸਿਰਫ਼ ਬਤੌਰ ਮਾਡਲ ਕੰਮ ਕੀਤਾ ਬਲਕਿ ਆਪਣੀ ਅਵਾਜ਼ ਨੂੰ ਗਾਇਕੀ 'ਚ ਵੀ ਅਜਮਾਇਆ। ਇਸ ਤੋਂ ਇਲਾਵਾ ਪੰਜਾਬੀ ਗੀਤਾਂ 'ਚ ਨਿਰਦੇਸ਼ਨ ਕਰ ਕੇ ਪਰਮੀਸ਼ ਵਰਮਾ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।
ਉਨ੍ਹਾਂ ਦੀ ਪਹਿਲੀ ਫ਼ਿਲਮ ਬਤੌਰ ਲੀਡ ਅਦਾਕਾਰ ਰੌਕੀ ਮੇੈਂਟਲ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਖ਼ਾਸ ਪਸੰਦ ਨਹੀਂ ਆਈ ਫਿਰ ਵੀ ਪਰਮੀਸ਼ ਨੇ ਹਾਰ ਨਹੀਂ ਮੰਨੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਦਿਲ ਦੀਆਂ ਗੱਲਾਂ' ਨੂੰ ਖ਼ੁਦ ਪਰਮੀਸ਼ ਨੇ ਨਿਰਦੇਸ਼ਨ ਦਿੱਤਾ ਅਤੇ ਇਸ ਫ਼ਿਲਮ ਦੀ ਕਹਾਣੀ ਅਤੇ ਮੁੱਖ ਭੂਮਿਕਾ ਵੀ ਪਰਮੀਸ਼ ਨੇ ਚੰਗੇ ਢੰਗ ਦੇ ਨਾਲ ਨਿਭਾਈ। ਇਸ ਮਿਹਨਤ ਸਦਕਾ ਹੀ ਅੱਜ ਉਨ੍ਹਾਂ ਨੂੰ ਕਾਮਯਾਬੀ ਮਿਲੀ ਹੈ।3 ਜੁਲਾਈ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਫ਼ਿਲਮ ਪੰਜਾਬੀ ਫ਼ਿਲਮ 'ਸਿੰਘਮ' ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਰਿਹਾ ਹੈ ।