ਪੰਜਾਬ

punjab

ETV Bharat / sitara

ਹਨੀ ਸਿੰਘ ਦੇ ਗੀਤਾਂ ਖ਼ਿਲਾਫ਼ ਪੰਡਿਤ ਰਾਓ ਨੇ ਕੀਤਾ ਸ਼ਬਦੀਵਾਰ - complaint

ਪੰਡਿਤ ਰਾਓ ਧਰੇਨਵਰ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਮਹਿਲਾ ਕਮੀਸ਼ਨ ਦੀ ਚੈਅਰਪਰਸਨ ਦੀ ਹਨੀ ਸਿੰਘ ਖ਼ਿਲਾਫ਼ ਸ਼ਿਕਾਇਤ 'ਤੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਸਿਰਫ਼ ਹਨੀ ਸਿੰਘ ਖ਼ਿਲਾਫ਼ ਹੀ ਨਹੀਂ ਬਲਕਿ ਬਾਕੀ ਗਾਇਕਾਂ ਖ਼ਿਲਾਫ਼ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ।

ਫ਼ੋਟੋ

By

Published : Jul 11, 2019, 12:06 AM IST

ਚੰਡੀਗੜ੍ਹ : ਪੰਜਾਬੀ ਗੀਤਾਂ 'ਚ ਲੱਚਰਤਾ ਖ਼ਿਲਾਫ਼ ਬੋਲਣ ਵਾਲੇ ਪੰਡਿਤ ਰਾਓ ਧਰੇਨਵਰ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਨੇ ਹਨੀ ਸਿੰਘ ਦੇ ਗੀਤਾਂ ਖ਼ਿਲਾਫ਼ ਸ਼ਬਦੀਵਾਰ ਕੀਤਾ ਹੈ।

ਹਨੀ ਸਿੰਘ ਦੇ ਗੀਤਾਂ ਖ਼ਿਲਾਫ਼ ਪੰਡਿਤ ਰਾਓ ਨੇ ਕੀਤਾ ਸ਼ਬਦੀਵਾਰ
ਉਨ੍ਹਾਂ ਕਿਹਾ ਹੈ ਕਿ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਮਨਿਸ਼ਾ ਗੁਲਾਟੀ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਮਨੀਸ਼ਾ ਗੁਲਾਟੀ ਨੂੰ ਸਿਰਫ਼ ਹਨੀ ਸਿੰਘ ਦੇ ਵਿਰੁੱਧ ਹੀ ਨਹੀਂ ਬਲਕਿ ਬਾਕੀ ਗਾਇਕਾਂ ਵਿਰੁੱਧ ਵੀ ਇਹ ਕਦਮ ਚੁੱਕਣਾ ਚਾਹੀਦਾ ਹੈ। ਪੰਜਾਬੀ ਗਾਇਕ ਬੱਬੂ ਮਾਨ ਖ਼ਿਲਾਫ਼ ਬੋਲਦੇ ਪੰਡਿਤ ਧਰੇਨਵਰ ਨੇ ਕਿਹਾ ਕਿ ਉਨ੍ਹਾਂ ਦੇ ਗੀਤ ਮੈਨੂੰ ਪਸੰਦ ਹਨ ਪਰ ਚੌਥਾ ਪੈੱਗ ਲਗਾ ਕੇ ਤੇਰੀ ਬਾਂਅ ਫ਼ੜਨੀ ਗੀਤ ਬਲਾਤਕਾਰ ਨੂੰ ਪ੍ਰਮੋਟ ਕਰਦਾ ਹੈ।

ਜ਼ਿਕਰਏਖ਼ਾਸ ਹੈ ਕਿ ਪੰਡਿਤ ਰਾਓ ਧਰੇਨਵਰ ਦੇ ਲੱਚਰ ਗਾਇਕੀ ਦੀ ਮੁਹਿੰਮ ਦੀ ਅਵਾਜ਼ ਚੁੱਕਣ ਕਰਕੇ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਇਹ ਗੱਲ ਆਖੀ ਸੀ ਕਿ ਉਨ੍ਹਾਂ ਦਾ ਪੁੱਤਰ ਲੱਚਰ ਗਾਣੇ ਨਹੀਂ ਗਾਵੇਗਾ।

ABOUT THE AUTHOR

...view details