ਇੱਕ ਵਾਰ ਫਿਰ ਨਜ਼ਰ ਆਵੇਗੀ ਕਟਰੀਨਾ ਤੇ ਰਿਤਿਕ ਦੀ ਜੋੜੀ - new jodi
ਦਿਲਚਸਪ ਹੋਵੇਗੀ ਕੈਟ ਤੇ ਰਿਤਿਕ ਦੀ ਜੋੜੀ। ਇੱਕ ਹੋਰ ਫ਼ਿਲਮ ਵਿੱਚ ਰਿਤਿਕ ਤੇ ਕੈਟ ਦੀ ਜੋੜੀ ਦੇਖਣ ਨੂੰ ਮਿਲੇਗੀ। 'ਸੱਤੇ ਪੈ ਸੱਤਾ' ਵਿੱਚ ਧਮਾਲਾਂ ਪਵੇਗੀ ਇਹ ਜੋੜੀ।
ਮੁੰਬਈ: ਬਾਲੀਵੁੱਡ 'ਚ ਹਾਲੇ ਤੱਕ ਕਈ ਜੋੜੀਆਂ ਪ੍ਰਸਿੱਧ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਜੋੜੀ ਕਟਰੀਨਾ ਤੇ ਰਿਤਿਕ ਦੀ ਹੈ। ਇਸ ਜੋੜੀ ਨੇ ਹਾਲੇ ਤੱਕ ਦੋ ਫ਼ਿਲਮ ਕੀਤੀਆਂ ਹਨ। ਫ਼ਿਲਮ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਤੇ 'ਬੈਂਗ ਬੈਂਗ' ਵਿੱਚ ਕੈਟ ਤੇ ਰਿਤਿਕ ਦੀ ਜੋੜੀ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਵਾਰ ਫਿਰ ਤੋਂ ਰਿਤਿਕ ਤੇ ਕੈਟ ਦੀ ਜੋੜੀ ਨਜ਼ਰ ਆਵੇਗੀ। ਬੀਤੇ ਕੁੱਝ ਸਮੇਂ ਤੋਂ ਖ਼ਬਰ ਆ ਰਹੀ ਕਿ 1982 ਦੀ ਸੁਪਰ ਹਿੱਟ ਫ਼ਿਲਮ 'ਸੱਤੇ ਪੈ ਸੱਤਾ' ਦਾ ਰੀਮੇਕ ਬਨਣ ਜਾ ਰਹੀ ਹੈ।
ਦਰਅਸਲ ਇਸ ਫ਼ਿਲਮ ਵਿੱਚ ਫ਼ਰਾਹ ਖ਼ਾਨ ਤੇ ਰੋਹਿਤ ਸ਼ੈਟੀ ਦੀ ਜੋੜੀ ਮਿਲ ਕੇ ਕੰਮ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਹ ਤੈਅ ਹੈ ਕਿ ਇਸ ਫ਼ਿਲਮ ਵਿੱਚ ਰਿਤਿਕ ਹੀ ਮੁੱਖ ਭੂਮੀਕਾ ਵਿੱਚ ਹੀ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਲੈ ਕੇ ਨਿਰਮਾਤਾ ਕਾਫ਼ੀ ਦੁਚਿਤੀ ਵਿੱਚ ਸੀ ਕਿ ਕਿਸ ਅਦਾਕਾਰਾ ਨੂੰ ਇਸ ਫ਼ਿਲਮ ਲਈ ਚੁਣਿਆ ਜਾਵੇ ਪਰ ਹੁਣ ਕੈਟ ਦਾ ਨਾਂਅ ਫਾਇਨਲ ਹੋ ਗਿਆ ਹੈ। ਦੱਸ ਦਈਏ ਕਿ ਇਸ ਫ਼ਿਲਮ ਵਿੱਚ ਰਿਤਿਕ ਡਬਲ ਰੋਲ ਵਿੱਚ ਨਜ਼ਰ ਆਉਣਗੇ ਅਤੇ ਇਹ ਫ਼ਿਲਮ ਕਦ ਰਿਲੀਜ਼ ਹੋਵਗੀ ਇਸ ਦੀ ਜਾਣਕਾਰੀ ਹਲੇ ਨਹੀਂ ਮਿਲੀ ਹੈ।