ਪੰਜਾਬ

punjab

ETV Bharat / sitara

ਵੈਬ ਫ਼ਿਲਮ 'ਚ ਫ਼ੌਜ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ ਨਿਸ਼ਾਂਤ ਸਿੰਘ - ਫੌਜ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ ਨਿਸ਼ਾਂਤ ਸਿੰਘ

ਸ਼ੋਅ 'ਬਿਗ ਬਾਸ 14' ਦੇ ਉਮੀਦਵਾਰ ਰਹੇ ਨਿਸ਼ਾਂਤ ਸਿੰਘ ਮਲਕਾਨੀ ਇੱਕ ਵੈਬ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ਵਿੱਚ ਉੱਚ ਫ਼ੌਜ ਅਧਿਕਾਰੀ ਦੀ ਭੂਮਿਕਾ ਚ ਨਜ਼ਰ ਆਉਣਗੇ।

ਨਿਸ਼ਾਂਤ ਸਿੰਘ
ਨਿਸ਼ਾਂਤ ਸਿੰਘ

By

Published : Nov 24, 2020, 10:25 PM IST

ਮੁੰਬਈ: ਰਿਆਲਟੀ ਸ਼ੋਅ 'ਬਿਗ ਬਾਸ 14' ਵਿੱਚ ਸ਼ਾਮਲ ਨਿਸ਼ਾਂਤ ਸਿੰਘ ਮਲਕਾਨੀ ਦੀ ਇੱਕ ਵੈਬ ਫ਼ਿਲਮ ਆ ਰਹੀ ਹੈ, ਜਿਸ 'ਚ ਉਹ ਫ਼ੌਜ ਅਧਿਕਾਰੀ ਦੇ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸ਼ੋਅ ਤੋਂ ਬਾਹਰ ਆ ਚੁੱਕੇ ਨਿਸ਼ਾਂਤ ਇਸ ਸਮੇਂ ਫ਼ਿਲਹਾਲ ਕਾਰਗਿਲ 'ਚ 'ਐਲਏਸੀ' ਨਾਮੀ ਇਸ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ।

ਫੌਜ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ ਨਿਸ਼ਾਂਤ ਸਿੰਘ

ਇਹ ਫ਼ਿਲਮ ਨਿਤੀਨ ਗੁਪਤਾ ਨੇ ਡਾਇਰੈਕਟ ਕੀਤੀ ਹੈ। ਫ਼ਿਲਮ ਬਾਰੇ ਨਿਸ਼ਾਂਤ ਕਹਿੰਦੇ ਹਨ ਕਿ 'ਇਸ ਦੀ ਕਹਾਣੀ ਗਲਵਾਨ ਘਾਟੀ 'ਚ ਇੱਕ ਫਰੰਟਲਾਈਨ ਫ਼ੌਜੀ ਦੁਆਲੇ ਘੁੰਮਦੀ ਹੈ। ਚੀਨੀ-ਭਾਰਤੀ ਖੇਤਰ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਅਤੇ ਇਹ ਜਵਾਨ ਵਿਰੋਧੀ ਧਿਰ ਦੀ ਫ਼ੌਜ ਨੂੰ ਕਾਬੂ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਫੌਜ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ ਨਿਸ਼ਾਂਤ ਸਿੰਘ

ਉਹ ਦੱਸਦੇ ਹਨ ਕਿ ਉਹ ਇੱਕ ਫ਼ੌਜ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਇਹ ਕਿਰਦਾਰ ਬਹੁਤ ਹੀ ਦੇਸ਼-ਭਗਤੀ ਵਾਲਾ ਹੈ। ਜੋ ਦੇਸ਼ ਲਈ ਖ਼ੁਦ ਨੂੰ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਇੱਕ ਵਾਰ ਵੀ ਨਹੀਂ ਸੋਚਦਾ।

ਨਿਸ਼ਾਂਤ ਕਹਿੰਦੇ ਹਨ ਕਿ ਮੈਂ ਭਾਰਤੀ ਫ਼ੌਜ ਦਾ ਆਦਰ ਕਰਦਾ ਹਾਂ ਅਤੇ ਇੱਕ ਫ਼ੌਜ ਅਧਿਕਾਰੀ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਾਨ ਵਾਲੀ ਗੱਲ ਹੈ।

ABOUT THE AUTHOR

...view details