ਫ਼ਰੀਦਕੋਟ: ਪੰਜਾਬੀ ਇੰਡਸਟਰੀ ਦੇ ਵਿੱਚ ਗਾਇਕ ਨਿਰਮਲ ਸਿੱਧੂ ਨੇ ਆਪਣੀ ਗਾਇਕੀ ਅਤੇ ਮਿਊਜ਼ਿਕ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ। ਪੰਜਾਬ ਦੇ ਇਸ ਫ਼ਨਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਲੰਧਰ ਸ਼ਹਿਰ ਤੋਂ ਕੀਤੀ। ਫ਼ਰੀਦਕੋਟ ਦੇ ਟਹਿਣਾ ਪਿੰਡ ਦੇ ਰਹਿਣ ਵਾਲੇ ਨਿਰਮਲ ਸਿੱਧੂ ਨੇ ਜਲੰਧਰ ਸ਼ਹਿਰ 'ਚ ਦੂਰਦਰਸ਼ਨ ਅਤੇ ਆਕਾਸ਼ਵਾਨੀ 'ਚ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ।
ਸਮਾਜ 'ਚ ਅੱਜ ਜੋ ਹੋ ਰਿਹਾ ਉਸ ਲਈ ਗੀਤ ਜ਼ਿੰਮੇਵਾਰ:ਗਾਇਕ ਨਿਰਮਲ ਸਿੱਧੂ - Today Punjabi Singers
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਨਕਾਰ ਨਿਰਮਲ ਸਿੱਧੂ ਨਾਲ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਵਿੱਚ ਅੱਜ ਜੋ ਕੁਝ ਵੀ ਹੋ ਰਿਹਾ ਹੈ ਉਸ ਲਈ ਅੱਜ ਦੇ ਗੀਤ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸੁਣਦੇ ਹਨ ਉਹ ਹੀ ਸਮਾਜ ਦੇ ਵਿੱਚ ਹੁੰਦਾ ਹੈ। ਹੋਰ ਕੀ ਕਿਹਾ ਨਿਰਮਲ ਸਿੱਧੂ ਨੇ ਇੰਟਰਵਿਊ ਦੇ ਵਿੱਚ ਵੇਖੋ ਇੰਟਰਵਿਊ
ਹੋਰ ਪੜ੍ਹੋ: ਚਮਕੀਲੇ ਦੇ ਉਹ ਧਾਰਮਿਕ ਗੀਤ ਜੋ ਅੱਜ ਵੀ ਨੇ ਦਰਸ਼ਕਾਂ ਦੀ ਕਚਿਹਰੀ 'ਚ ਮਕਬੂਲ
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਨਿਰਮਲ ਸਿੱਧੂ ਦੱਸਦੇ ਹਨ ਕਿ ਉਨ੍ਹਾਂ ਨੂੰ ਦੂਰਦਰਸ਼ਨ ਗੀਤ ਗਾਉਣ ਦੇ 3000 ਇੱਕ ਗੀਤ ਦੇ ਮਿਲਦੇ ਸਨ। ਉਹ ਦੱਸਦੇ ਹਨ ਕਿ ਅੱਜ ਦੇ ਦੌਰ 'ਚ ਇੱਕ ਗੀਤ 'ਤੇ 30 ਲੱਖ ਵੀ ਲੱਗ ਜਾਂਦੇ ਹਨ ਫ਼ਿਰ ਵੀ ਉਹ ਗੱਲ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਅੱਜ ਸੰਗੀਤ ਨਹੀਂ ਮਿਊਜ਼ਿਕ ਵੀਡੀਓਜ਼ ਬਣ ਰਹੀਆਂ ਨੇ, ਜੋ ਸਿਰਫ਼ ਪੈਸੇ ਬਰਬਾਦ ਕਰਦੀਆਂ ਹਨ।
ਹੋਰ ਪੜ੍ਹੋ: ਦੀਪਿਕਾ ਪਾਦੁਕੋਣ ਨੇ ਮਾਨਸਿਕ ਸਿਹਤ ਉੱਤੇ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ
ਇੰਟਰਵਿਊ 'ਚ ਨਿਰਮਲ ਸਿੱਧੂ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਅੱਜ ਜੋ ਸਮਾਜ ਦੇ ਵਿੱਚ ਹੋ ਰਿਹਾ ਹੈ ਉਹ ਗਾਇਕੀ ਦੀ ਹੀ ਦੇਣ ਹੈ। ਜੋ ਲੋਕ ਸੁਣਦੇ ਹਨ ਉਹ ਉਹੀ ਚੀਜ਼ਾਂ ਕਰਦੇ ਹਨ।
ਅੱਜ ਦੀ ਗਾਇਕੀ ਅਤੇ ਗਾਇਕਾਂ ਬਾਰੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਜੋ ਗੀਤ ਆ ਰਹੇ ਨੇ ਉਹ ਸੰਗੀਤ ਦੀ ਪਛਾਣ ਨਹੀਂ ਹਨ। ਇਹ ਗਾਲਾਂ ਨੇ ਸੰਗੀਤ ਦਾ ਰੂਪ ਲੈ ਲਿਆ ਹੈ।
ਗਾਇਕਾਂ 'ਤੇ ਟਿੱਪਣੀ ਕਰਦੇ ਹੋਏ ਨਿਰਮਲ ਸਿੱਧੂ ਨੇ ਕਿਹਾ, "ਅੱਜ ਦੇ ਨੌਜਵਾਨ ਗਾਇਕਾਂ ਨੂੰ ਨਾਂ ਰਾਗਾਂ ਬਾਰੇ ਜਾਣਕਾਰੀ ਹੈ, ਨਾ ਆਰੋਹ ਅਵਰੋਹ ਬਾਰੇ ਪਤਾ ਹੈ ਅਤੇ ਨਾ ਹੀ ਵਾਦੀ ਸੁਰ ਬਾਰੇ ਪਤਾ ਹੈ।"
ਦੱਸ ਦਈਏ ਕਿ ਨਿਰਮਲ ਸਿੱਧੂ ਨੇ ਕਈ ਨੌਜਵਾਨ ਗਾਇਕਾਂ ਨੂੰ ਲਾਂਚ ਵੀ ਕੀਤਾ ਹੈ। ਇਸ ਸੂਚੀ ਦੇ ਵਿੱਚ ਮਾਸਟਰ ਸਲੀਮ ਦਾ ਨਾਂਅ ਸ਼ਾਮਿਲ ਹੈ। ਉਨ੍ਹਾਂ ਨੂੰ ਹਰਭਜਨ ਮਾਨ ਦੇ ਗੀਤ ਬਹੁਤ ਪਸੰਦ ਹਨ।
ਜ਼ਿਕਰਏਖ਼ਾਸ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਈ ਸੁਪਰਹਿੱਟ ਗੀਤ ਦੇਣ ਵਾਲੇ ਨਿਰਮਲ ਸਿੱਧੂ ਬਤੌਰ ਮਿਊਜ਼ਿਕ ਨਿਰਦੇਸ਼ਕ ਵੀ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਦੇ ਮਿਊਜ਼ਿਕ 'ਤੇ ਸਰਧੂਲ ਸਿਕੰਦਰ, ਗੁਰਦਾਸ ਮਾਨ ਵਰਗੇ ਫ਼ਨਕਾਰ ਗੀਤ ਗਾ ਚੁੱਕੇ ਹਨ।