ਚੰਡੀਗੜ੍ਹ: ਪੰਜਾਬੀ ਗਾਇਕ ਨਿੰਜਾ ਦੀ ਗਾਇਕੀ ਦੇ ਵਿੱਚ ਜੋ ਦਰਦ ਹੈ ਉਹ ਹਰ ਇੱਕ ਗਾਇਕ ਦੀ ਆਵਾਜ਼ ਦੇ ਵਿੱਚ ਸੁਣਨ ਨੂੰ ਨਹੀਂ ਮਿਲਦਾ, ਇਸ ਗਾਇਕ ਨੇ ਵੀ ਪੰਜਾਬੀ ਇੰਡਸਟਰੀ ਦੀ ਰਵਾਇਤ ਮੁਤਾਬਿਕ ਗਾਇਕੀ ਤੋਂ ਅਦਾਕਾਰੀ ਦੇ ਵਿੱਚ ਪ੍ਰਵੇਸ਼ ਕੀਤਾ। ਫ਼ਿਲਮ ਚੰਨਾ ਮੇਰਿਆ ਦੇ ਵਿੱਚ ਨਿੰਜਾ ਦੀ ਅਦਾਕਾਰੀ ਦੀ ਵੀ ਖ਼ੂਬ ਸ਼ਲਾਘਾ ਹੋਈ।
ਪਹਿਲੀ ਫ਼ਿਲਮ 'ਚ ਤਾਂ ਨਿੰਜਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੀ ਦੂਜੀ ਫ਼ਿਲਮ ਹਾਈ ਐਂਡ ਯਾਰੀਆਂ ਦੇ ਵਿੱਚ ਅਦਾਕਾਰੀ ਦੀ ਚੰਗੀ ਕੋਸ਼ਿਸ਼ ਕੀਤੀ। ਇਸ ਫ਼ਿਲਮ 'ਚ ਰਣਜੀਤ ਬਾਵਾ, ਜੱਸੀ ਗਿੱਲ ਵੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦਿੱਤੇ ਸੀ। ਇਸ ਫ਼ਿਲਮ 'ਚ ਤਿੰਨਾਂ ਹੀ ਕਲਾਕਾਰਾਂ ਦੀ ਬੌਂਡਿੰਗ ਕਮਾਲ ਦੀ ਸੀ।