ਚੰਡੀਗੜ੍ਹ:ਪੰਜਾਬੀ ਇੰਡਸਟਰੀ ਦੇ ਵਿੱਚ ਨਿੱਤ-ਦਿਨ ਕੋਈ ਨਾ ਕੋਈ ਫ਼ਿਲਮ ਦਾ ਐਲਾਨ ਹੁੰਦਾ ਹੀ ਰਹਿੰਦਾ ਹੈ। ਹਾਲ ਹੀ ਦੇ ਵਿੱਚ ਫ਼ਿਲਮ ਅੜਬ ਮੁਟਿਆਰਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਫ਼ਿਲਮ ਦਾ ਪੋਸਟਰ ਨਿੰਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਇਸ ਫ਼ਿਲਮ ਦੇ ਵਿੱਚ ਨਿੰਜਾ, ਸੋਨਮ ਬਾਜਵਾ, ਅਜੇ ਸਰਕਾਰੀਆ ਅਤੇ ਮੇਹਰੀਨ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ। ਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 18 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਵੱਲੋਂ ਲਿਖੀ ਗਈ ਹੈ।
NINJA ਅਤੇ ਸੋਨਮ ਦੀ ਫ਼ਿਲਮ ਅੜਬ ਮੁਟਿਆਰਾਂ ਦਾ ਪੋਸਟਰ ਰਿਲੀਜ਼ - Mahreen And Ajay Sarkarian
18 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਅੜਬ ਮੁਟਿਆਰਾਂ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਫ਼ਿਲਮ ਦੇ ਵਿੱਚ ਨਿੰਜਾ, ਸੋਨਮ, ਮੇਹਰੀਨ ਅਤੇ ਅਜੇ ਸਰਕਾਰੀਆ ਮੁੱਖ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।
ਵ੍ਹਾਇਟ ਹਿੱਲ ਪ੍ਰਡੋਕਸ਼ਨ ਵੱਲੋਂ ਪ੍ਰੋਡਿਊਸ ਕੀਤੀ ਇਹ ਫ਼ਿਲਮ ਗਾਇਕ ਅਤੇ ਅਦਾਕਾਰ ਨਿੰਜਾ ਦੀ ਤੀਸਰੀ ਫ਼ਿਲਮ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਨਿੰਜਾ ਨੇ ਫ਼ਿਲਮ 'ਚੰਨਾ ਮੇਰਿਆ' ਤੋਂ ਕੀਤੀ ਸੀ। ਇਸ ਫ਼ਿਲਮ ਰਾਹੀਂ ਨਿੰਜਾ ਅਤੇ ਸੋਨਮ ਪਹਿਲੀ ਵਾਰ ਇੱਕਠੇ ਸਿਲਵਰ ਸ੍ਰਕੀਨ 'ਤੇ ਨਜ਼ਰ ਆਉਣਗੇ।
ਇਸ ਫ਼ਿਲਮ ਦੇ ਵਿੱਚ ਵੀ ਇੱਕ ਚੀਜ਼ ਖ਼ਾਸ ਹੈ ਕਿ ਇਸ ਵਿੱਚ ਨਵੇਂ ਟੈਲੇਂਟ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਅਜੇ ਸਰਕਾਰੀਆ ਦੀ ਇਹ ਡੈਬਯੂ ਫ਼ਿਲਮ ਹੈ। ਇਸ ਤੋਂ ਇਲਾਵਾ ਅਦਾਕਾਰਾ ਮੇਹਰੀਨ ਦੀ ਇਹ ਦੂਸਰੀ ਫ਼ਿਲਮ ਹੈ। ਇਸ ਤੋਂ ਪਹਿਲਾਂ ਮੇਹਰੀਨ ਨੂੰ ਫ਼ਿਲਮ ਡੀਐਸਪੀ ਦੇਵ ਦੇ ਵਿੱਚ ਅਹਿਮ ਕਿਰਦਾਰ ਅਦਾ ਕਰਦੇ ਹੋਏ ਵੇਖਿਆ ਗਿਆ ਸੀ। ਪੰਜਾਬੀ ਇੰਡਸਟਰੀ ਦੇ ਮਾਹਿਰ ਅਕਸਰ ਹੀ ਇਹ ਗੱਲ ਆਖਦੇ ਹਨ ਕਿ ਜੋ ਗਾਇਕ ਹੈ ਉਸ ਨੂੰ ਜ਼ਿਆਦਾਤਰ ਪ੍ਰੋਡਿਊਸਰ ਅਦਾਕਾਰ ਚੁਣਦੇ ਹਨ ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਵੇਂ ਟੇਲੇਂਟ ਨੂੰ ਵੀ ਕੁਝ ਪ੍ਰੋਡਿਊਸਰ ਤਰਜ਼ੀਹ ਦੇ ਰਹੇ ਹਨ।