ਪੰਜਾਬ

punjab

ETV Bharat / sitara

ਗਾਇਕਾ ਨਿਮਰਤ ਖਹਿਰਾ ਦੇ ਸੂਟਾਂ ਨੇ ਲੁੱਟਿਆ ਮੇਲਾ - ਬੱਦਲਾਂ ਦੇ ਕਾਲਜੇ

ਪਾਲੀਵੁੱਡ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਫ਼ਿਲਮ ਚੱਲ ਮੇਰਾ ਪੁੱਤ ਦਾ ਗੀਤ ਬੱਦਲਾਂ ਦੇ ਕਾਲਜੇ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਗੀਤ ਦੇ ਵਿੱਚ ਨਿਮਰਤ ਖਹਿਰਾ ਦੇ ਸੂਟ ਬਹੁਤ ਹੀ ਕਮਾਲ ਦੇ ਹਨ।

ਫ਼ੋਟੋ

By

Published : Aug 5, 2019, 3:08 PM IST

ਚੰਡੀਗੜ੍ਹ: 26 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਚੱਲ ਮੇਰਾ ਪੁੱਤ ਦੇ ਗੀਤ ਅੱਜ ਕੱਲ੍ਹ ਹਰ ਇੱਕ ਦੇ ਜ਼ੁਬਾਨ 'ਤੇ ਚੜੇ ਹੋਏ ਹਨ। ਉਂਝ ਤਾਂ ਫ਼ਿਲਮ ਦੇ ਸਾਰੇ ਹੀ ਗੀਤ ਸੁਪਰਹਿੱਟ ਨੇ ਪਰ ਬੱਦਲਾਂ ਦੇ ਕਾਲਜੇ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਗੀਤ ਦੀਆਂ ਫ਼ੈਨਜ਼ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ਫ਼ੋਟੋ

ਇਸ ਗੀਤ ਨੂੰ ਅਵਾਜ਼ ਦੇ ਨਾਲ ਅਮਰਿੰਦਰ ਗਿੱਲ ਅਤੇ ਨਿਮਰਤ ਖਹਿਰਾ ਨੇ ਬਾਖੂਬੀ ਢੰਗ ਦੇ ਨਾਲ ਸ਼ਿੰਘਾਰਿਆ ਹੈ। ਇਸ ਗੀਤ ਨੂੰ ਬੰਟੀ ਬੈਂਸ ਨੇ ਲਿਖਿਆ ਹੈ। ਇਸ ਗੀਤ ਦੀ ਵੀਡੀਓ 'ਚ ਸਭ ਤੋਂ ਜ਼ਿਆਦਾ ਆਕਰਸ਼ਿਤ ਨਿਮਰਤ ਖਹਿਰਾ ਦੇ ਸੂਟ ਹਨ।

ਫ਼ੋਟੋ

ਕਾਬਿਲ-ਏ-ਗੌਰ ਹੈ ਕਿ ਨਿਮਰਤ ਨੂੰ ਪਾਲੀਵੁੱਡ ਦੀ ਫ਼ੈਸ਼ਨ ਕੁਈਨ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਆਪਣੇ ਇੰਸਟਾਗ੍ਰਾਮ 'ਤੇ ਅਕਸਰ ਉਹ ਵੱਖ-ਵੱਖ ਲੁਕਸ ਟ੍ਰਾਈ ਕਰਦੀ ਰਹਿੰਦੀ ਹੈ।

ਫ਼ੋਟੋ

ਜ਼ਿਕਰ-ਏ-ਖ਼ਾਸ ਹੈ ਕਿ ਫ਼ਿਲਮ 'ਚੱਲ ਮੇਰਾ ਪੁੱਤ' ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦੀ ਸੰਘਰਸ਼ ਦੀ ਕਹਾਣੀ ਹੈ। ਇਸ ਫ਼ਿਲਮ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੁਮੇਲ ਦਿਖਾਇਆ ਗਿਆਲ ਹੈ। ਇਸ ਲਈ ਇਸ ਫ਼ਿਲਮ ਨੂੰ ਦੋਹਾਂ ਮੁਲਕਾਂ ਦੇ ਪੰਜਾਬੀਆਂ ਨੇ ਖ਼ੂਬ ਪਸੰਦ ਕੀਤਾ ਹੈ।

ABOUT THE AUTHOR

...view details