ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਉੱਘੀ ਗਾਇਕਾ ਨਿਮਰਤ ਖਹਿਰਾ ਦੇ ਗੀਤ ਦਰਸ਼ਕਾਂ ਨੇ ਮਕਬੂਲ ਕੀਤੇ ਹਨ। ਗੀਤਾਂ ਤੋਂ ਇਲਾਵਾ ਨਿਮਰਤ ਖਹਿਰਾ ਦੇ ਸੂਟ ਵੀ ਸੁਰਖ਼ੀਆਂ ਬਟੌਰਦੇ ਹਨ। ਇੰਸਟਾਗ੍ਰਾਮ 'ਤੇ ਉਸ ਦੇ ਸੂਟ ਦੀਆਂ ਤਸਵੀਰਾਂ ਫ਼ੈਨਜ਼ ਵੱਲੋਂ ਖ਼ੂਬ ਪਸੰਦ ਕੀਤੀਆਂ ਜਾਂਦੀਆਂ ਹਨ।
ਦੱਸ ਦਈਏ ਕਿ ਨਿਮਰਤ ਖਹਿਰਾ ਨੂੰ ਅੱਜ ਕੱਲ੍ਹ ਵਿਆਹ ਦਾ ਬਹੁਤ ਚਾਅ ਚੜਿਆ ਹੋਇਆ ਹੈ। ਇਸ ਦਾ ਸਬੂਤ ਹੈ ਉਸ ਦਾ ਆਉਣ ਵਾਲਾ ਗੀਤ, ਨਿਮਰਤ ਨੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ ਕਿ ਉਨ੍ਹਾਂ ਦਾ ਅਗਲਾ ਗੀਤ ਸੁਪਨਾ ਲਾਵਾਂ ਦਾ ਹੋਵੇਗਾ। ਇਸ ਪੋਸਟ ਦੇ ਵਿੱਚ ਨਿਮਰਤ ਨੇ ਮਹਿੰਦੀ ਵਾਲੇ ਹੱਥਾਂ ਦੀ ਤਸਵੀਰ ਸਾਂਝੀ ਕੀਤੀ ਹੋਈ ਹੈ।