ਚੰਡੀਗੜ੍ਹ:ਅਕਸਰ ਹੀ ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ (Nimrat Khaira) ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਹੈ। ਫਿਰ ਚਾਹੇ ਉਹ ਫੋਟੋ ਉਸ ਦੀ ਸ਼ੂਟਿੰਗ ਦੀ ਹੋਵੇ, ਯਾਤਰਾ ਜਾਂ ਆਉਣ ਵਾਲੀ ਫਿਲਮ ਦੀ ਹੋਵੇ, ਉਹ ਆਪਣੇ ਫੈਨਸ ਦਾ ਨਾਲ ਕੁਝ ਵੀ ਸ਼ੇਅਰ ਕਰਨ ਤੋਂ ਪਰਹੇਜ਼ ਨਹੀਂ ਕਰਦੀ।
ਇਸ ਵਾਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਨੇ ਆਪਣੀ ਨਵੀਂ ਐਲਬਮ ਨਿੰਮੋ ਦੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ। ਐਲਬਮ 2 ਫਰਵਰੀ ਨੂੰ ਰਿਲੀਜ਼ ਹੋਣੀ ਸੀ ਇਸ ਲਈ ਅੱਜ ਰਿਲੀਜ਼ ਹੋ ਗਈ। ਇਸ ਬਾਰੇ ਜਾਣਕਾਰੀ ਨਿਮਰਤ ਖਹਿਰਾ ਨੇ ਖੁਦ ਹੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਦਿੱਤੀ। ਉਹਨਾਂ ਨੇ ਐਲਬਮ ਦਾ ਪੋਸਟਰ ਵੀ ਰਿਲੀਜ਼ ਕੀਤਾ।
ਜ਼ਿਕਰਯੋਗ ਹੈ ਕਿ ਨਿਮਰਤ ਖਹਿਰਾ ਦੀ ਇਸ ਐਲਬਮ ਦੇ ਬੋਲ ਅਰਜਨ ਢਿੱਲੋਂ, ਗਿਫ਼ਟੀ ਅਤੇ ਬਚਨ ਬੇਦਿਲ ਨੇ ਲਿਖੇ ਹਨ। ਇਸ ਨੂੰ ਪ੍ਰੋਡਿਊਸ ਹਰਵਿੰਦਰ ਸਿੱਧੂ ਵੱਲੋਂ ਕੀਤਾ ਹੈ।