ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਨਿਰਦੇਸ਼ਕ,ਗਾਇਕ ਅਤੇ ਅਦਾਕਾਰ ਦੀ ਭੂਮਿਕਾ ਨਿਭਾ ਰਹੇ ਪਰਮੀਸ਼ ਵਰਮਾ ਨੇ ਆਪਣੇ ਨਵੇਂ ਗੀਤ ਦਾ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਹੈ। ਉਨ੍ਹਾਂ ਦੇ ਨਵੇਂ ਗੀਤ ਦਾ ਨਾਂਅ 4 ਪੈੱਗ ਹੈ। ਪਰਮੀਸ਼ ਵਰਮਾ ਨੇ ਆਪਣੇ ਕਰੀਅਰ ਦੇ ਵਿੱਚ ਸ਼ਰਾਬਾਂ ਦੀ ਗੱਲ ਅਕਸਰ ਹੀ ਕੀਤੀ ਹੋਈ ਹੈ। ਇੱਕ ਨਿੱਜੀ ਇੰਟਰਵਿਊ ਦੇ ਵਿੱਚ ਪਰਮੀਸ਼ ਨੂੰ ਜਦੋਂ ਇਹ ਗੱਲ ਪੁੱਛੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦੇ ਗੀਤ ਕਿਉਂ ਪ੍ਰਮੋਟ ਕਰਦੇ ਹਨ ਤਾਂ ਉਨ੍ਹਾਂ ਦਾ ਜਵਾਬ ਇਹ ਹੁੰਦਾ ਹੈ ਕਿ ਮੈਂ ਇੱਕ ਫ਼ਿਲਮਮੇਕਰ ਹਾਂ, ਟੀਚਰ ਨਹੀਂ ਜੋ ਲੋਕਾਂ ਨੂੰ ਸੰਦੇਸ਼ ਦੇਵਾਂ। ਇਸ ਤੋਂ ਇਲਾਵਾ ਉਹ ਇਹ ਗੱਲ ਆਖਦੇ ਹਨ ਕਿ ਪੰਜਾਬ ਦੇ ਲੋਕ ਬਹੁਤ ਸਮਾਰਟ ਨੇ ਆਪਣਾ ਚੰਗਾ ਬੁਰਾ ਉਹ ਜਾਣਦੇ ਹਨ।
ਪਰਮੀਸ਼ ਵਰਮਾ ਲੈ ਕੇ ਆ ਰਿਹਾ 4 ਪੈੱਗ - ਗੀਤ ਦਾ ਨਾਂਅ 4 ਪੈੱਗ ਹੈ
ਪਰਮੀਸ਼ ਵਰਮਾ ਦੇ ਆਉਂਣ ਵਾਲੇ ਗੀਤ ਦਾ ਨਾਂਅ 4 ਪੈੱਗ ਹੈ। ਇਸ ਦੀ ਜਾਣਕਾਰੀ ਉਸ ਨੇ ਇੰਸਟਾਗ੍ਰਾਮ 'ਤੇ ਸਾਂਝੀ ਕਰ ਕੇ ਦਿੱਤੀ ਹੈ।
ਫ਼ੋਟੋ
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਪੰਜਾਬੀ ਗਾਇਕ ਨੇ ਸ਼ਰਾਬਾਂ 'ਤੇ ਗੀਤ ਗਾਇਆ ਹੋਵੇਗਾ। ਗੁਰਦਾਸ ਮਾਨ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਹਿੱਟ ਹੋਣ ਲਈ ਸ਼ਰਾਬ 'ਤੇ ਗੀਤ ਗਾਏ ਹਨ। ਕੁਝ ਦਰਸ਼ਕ ਤਾਂ ਇਸ ਦਾ ਵਿਰੋਧ ਕਰਦੇ ਹਨ ਪਰ ਕੁਝ ਇਨ੍ਹਾਂ ਨੂੰ ਪ੍ਰਮੋਟ ਵੀ ਕਰਦੇ ਹਨ। ਪੰਜਾਬੀ ਗਾਇਕੀ ਦੇ ਵਿੱਚ ਇਹ ਗੀਤ ਬੰਦ ਕਰਵਾਉਂਣ ਦੇ ਲਈ ਪੰਡਿਤ ਰਾਓ ਧਰੇਨਵਰ ਨੇ ਮੁਹਿੰਮ ਸ਼ੁੁਰੂ ਕੀਤੀ ਹੋਈ ਹੈ। ਵੇਖਣਾ ਇਹ ਹੋਵੇਗਾ ਇਨ੍ਹਾਂ ਯਤਨਾਂ ਦਾ ਭਵਿੱਖ 'ਚ ਕੀ ਸਿੱਟਾ ਨਿਕਲਦਾ ਹੈ।