ਮੁੰਬਈ: ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਕਾਰਲੈਟ ਜੋਹਾਨਸਨ ਦੀ ਨਵੀਂ ਫ਼ਿਲਮ 'ਬਲੈਕ ਵਿਡੋ' ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਰਿਲੀਜ਼ ਹੋਵੇਗੀ। ਇਹ ਫ਼ਿਲਮ 30 ਅਪ੍ਰੈਲ 2020 ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਦੱਸ ਦੇਈਏ ਕਿ ਇਹ ਫ਼ਿਲਮ 6 ਭਾਸ਼ਾਵਾ, ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜਾ ਵਿੱਚ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: 'ਦਬੰਗ 3': 'ਮੁਨਾ ਬਦਨਾਮ' ਦਾ ਟੀਜ਼ਰ ਆਊਟ,ਸਲਮਾਨ ਨਾਲ ਨਜ਼ਰ ਆਈ ਵਾਰਿਨਾ ਹੁਸੈਨ
ਜ਼ਿਕਰੇਖਾਸ ਹੈ ਕਿ ਮਾਰਵਲ ਸਟੂਡੀਓਜ਼ ਨੇ ਪਿਛਲੇ ਕਈ ਸਾਲਾਂ ਤੋਂ ਕਈ ਹਿੱਟ ਫ਼ਿਲਮਾਂ ਦਿੱਤੀਆ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਗਿਆ। ਇਸ ਫ਼ਿਲਮ ਵਿੱਚ ਨਤਾਸ਼ਾ ਦਾ ਕਿਰਦਾਰ ਆਪਣੇ ਅਤੀਤ ਦਾ ਪਤਾ ਲਗਾਏਗੀ, ਜੋ ਉਸ ਨੂੰ ਕਾਫ਼ੀ ਹੈਰਾਨ ਕਰੇਗਾ।
ਹੋਰ ਪੜ੍ਹੋ: Birthday Special: ਜਾਣੋ, ਜੱਸੀ ਗਿੱਲ ਦੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਸਫ਼ਰ ਬਾਰੇ
ਸਟੂਡੀਓ ਨੇ ਇਸ ਫ਼ਿਲਮ ਦੀ ਪਹਿਲੀ ਝਲਕ ਦਰਸ਼ਕਾਂ ਨਾਲ ਪਹਿਲਾ ਹੀ ਸਾਂਝੀ ਕਰ ਚੁੱਕੇ ਹਨ। ਇਸ ਝਲਕ ’ਚ ਲੜਾਈ ਦਾ ਦ੍ਰਿਸ਼ ਦਿਖਾਇਆ ਗਿਆ ਸੀ, ਜੋ ਕਿ ਜੋਹਾਨਸਨ ਤੇ ਉਸ ਦੀ ਆਨ-ਸਕਰੀਨ ਭੈਣ ਫਲੋਰੈਂਸ ਪਗ਼ ਵਿਚਾਲੇ ਫ਼ਿਲਮਾਇਆ ਗਿਆ। ਇਸ ਤੋਂ ਇਲਾਵਾ ਸਕਾਰਲੈਟ ਜੋਹਾਨਸਨ ਪਹਿਲਾ ਫ਼ਿਲਮ ਐਵੇਂਜ਼ਰਸ: ਐਂਡਗੇਮ ਵਿੱਚ ਨਜ਼ਰ ਆਈ ਸੀ। ‘ਬਲੈਕ ਵਿਡੋ’ ਦਾ ਨਿਰਦੇਸ਼ਨ ਕੇਟ ਸ਼ਾਰਟਲੈਂਡ ਵੱਲੋਂ ਕੀਤਾ ਗਿਆ ਹੈ ਤੇ ਫ਼ਿਲਮ ਨੂੰ ਕੇਵਿਨ ਫੀਗੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।