ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਸ਼ਨੀਵਾਰ ਨੂੰ ਗੁਰਦੁਆਰੇ ਵਿੱਚ ਰੋਹਨਪ੍ਰੀਤ ਸਿੰਘ ਨਾਲ ਪੂਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ਵਿੱਚ ਬੰਨੀ ਗਈ ਹੈ। ਵੀਡੀਓ ਅਤੇ ਤਸਵੀਰਾਂ ਇੰਟਰਨੈਟ 'ਤੇ ਤੇਜ਼ੀ ਨਾਲ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਸਨੈਪਸ਼ਾਟ, ਕਲਿਪ ਵਿੱਚ ਨੇਹਾ ਅਤੇ ਰੋਹਨਪ੍ਰੀਤ ਸਿੰਘ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ।
ਨੇਹਾ ਪੀਚ ਲਹਿੰਗਾ ਪਹਿਨੀ ਹੋਈ ਹੈ, ਉਥੇ ਹੀ ਰੋਹਨਪ੍ਰੀਤ ਸਿੰਘ ਨੇ ਮੈਚਿੰਗ ਕੁੜਤਾ ਅਤੇ ਪੱਗ ਬੰਨ੍ਹੀ ਹੋਈ ਹੈ।