ਆਹ ਵੇਖੋ! ਨੀਰੂ ਦਾ ਵੈਸਟਰਨ ਸਟਾਈਲ ਗਿੱਧਾ - instagram
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਨੀਰੂ ਬਾਜਵਾ ਗਿੱਧਾ ਪਾਉਂਦੀ ਹੋਈ ਵਿਖਾਈ ਦੇ ਰਹੀ ਹੈ। ਇਸ ਵੀਡੀਓ 'ਚ ਨੀਰੂ ਨੇ ਵੈਸਟਰਨ ਡ੍ਰੈਸ ਪਾਈ ਹੋਈ ਹੈ।
ਫ਼ੋਟੋ
ਚੰਡੀਗੜ੍ਹ: ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੀ ਫ਼ਿਲਮ 'ਛੜਾ' 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਦਿਲਜੀਤ ਤੇ ਨੀਰੂ ਅੱਜ-ਕੱਲ੍ਹ ਫ਼ਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਮਸ਼ਰੂਫ ਚੱਲ ਰਹੇ ਹਨ।
ਇਸ ਪ੍ਰਮੋਸ਼ਨ ਦੇ ਚਲਦਿਆਂ ਨੀਰੂ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਚੱਲ ਰਹੀ ਹੈ ਜਿਸ 'ਚ ਨੀਰੂ ਵੈਸਟਰਨ ਡਰੈਸ 'ਚ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।