ਪੰਜਾਬ

punjab

ETV Bharat / sitara

20 ਸਾਲ ਪਹਿਲਾਂ ਮੈਂ ਵੀ ਬਣੀ ਸੀ ਅੜਬ ਮੁਟਿਆਰ: ਨੀਰੂ ਬਾਜਵਾ - Neeru Bajwa Instagram video

ਪੰਜਾਬੀ ਇੰਡਸਟਰੀ ਦੀ ਉੱਘੀ ਅਦਾਕਾਰਾ ਨੀਰੂ ਬਾਜਵਾ ਨੇ ਫ਼ਿਲਮ ਅੜਬ ਮੁਟਿਆਰਾਂ ਲਈ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਨੀਰੂ ਨੇ ਕਿਹਾ ਕਿ ਉਹ ਵੀ 20 ਸਾਲ ਪਹਿਲਾਂ ਅੜਬ ਮੁਟਿਆਰ ਬਣੀ ਸੀ।

ਫ਼ੋਟੋ

By

Published : Oct 12, 2019, 11:33 PM IST

ਚੰਡੀਗੜ੍ਹ: 18 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਅੜਬ ਮੁਟਿਆਰਾਂ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਸਬੰਧੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਇਸ ਫ਼ਿਲਮ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਸੂਚੀ ਦੇ ਵਿੱਚ ਨੀਰੂ ਬਾਜਵਾ ਦਾ ਨਾਂਅ ਸ਼ਾਮਲ ਹੈ।

ਹਾਲ ਹੀ ਦੇ ਵਿੱਚ ਨੀਰੂ ਬਾਜਵਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ 'ਚ ਉਸ ਨੇ ਅੜਬ ਮੁਟਿਆਰ ਨੂੰ ਲੈਕੇ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਕਿੱਸਾ ਸਾਂਝਾ ਕੀਤਾ। ਨੀਰੂ ਬਾਜਵਾ ਨੇ ਕਿਹਾ, "20 ਸਾਲ ਪਹਿਲਾਂ ਮੈਂ ਵੀ ਮੁਟਿਆਰ ਤੋਂ ਅੜਬ ਮੁਟਿਆਰ ਬਣੀ ਸੀ, ਜਦੋਂ ਮੈਂ ਕੈਨੇਡਾ ਤੋਂ ਇੰਡੀਆ ਆਈ ਸੀ ਆਪਣੀ ਪਹਿਚਾਣ ਬਣਾਉਣ।"

ਇਸ ਤੋਂ ਇਲਾਵਾ ਨੀਰੂ ਨੇ ਕਿਹਾ ਕਿ ਜਦੋਂ ਮੈਂ ਇੰਡੀਆ ਆ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਪਿਤਾ ਜੀ ਨੂੰ ਸਾਰਿਆਂ ਨੇ ਕਿਹਾ ਸੀ ਜੱਟਾਂ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ ਪਰ ਨੀਰੂ ਦੇ ਪਿਤਾ ਜੀ ਉਸ ਨਾਲ ਖ਼ੜੇ ਰਹੇ। ਇਸ ਵੀਡੀਓ 'ਚ ਨੀਰੂ ਬਾਜਵਾ ਨੇ ਫ਼ਿਲਮ ਅੜਬ ਮੁਟਿਆਰ ਵੇਖਣ ਦੀ ਅਪੀਲ ਦਰਸ਼ਕਾਂ ਨੂੰ ਕੀਤੀ। ਜ਼ਿਕਰਏਖ਼ਾਸ ਹੈ ਕਿ ਨੀਰੂ ਬਾਜਵਾ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਹੀ ਦਿੱਤੀ ਸੀ।

ABOUT THE AUTHOR

...view details