ਪੰਜਾਬ

punjab

ETV Bharat / sitara

ਕਰੂਜ਼ ਡਰੱਗ ਮਾਮਲਾ: NCB ਨੇ ਮਸ਼ਹੂਰ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਮਾਰਿਆ ਛਾਪਾ - producer Imtiaz Khatri

ਐਨਸੀਬੀ (NCB) ਨੇ ਮੁੰਬਈ ਦੇ ਬਾਂਦਰਾ ਵਿੱਚ ਮਸ਼ਹੂਰ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਨਿਵਾਸ ਅਤੇ ਦਫਤਰ ਉੱਤੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਐਨਸੀਬੀ (NCB) ਨੇ ਮੁੰਬਈ ਤੋਂ ਗੋਆ ਜਾ ਰਹੇ ਕੋਡ੍ਰੇਲੀਆ ਕਰੂਜ਼ ਜਹਾਜ਼ ਉੱਤੇ ਚੱਲ ਰਹੀ ਇੱਕ ਡਰੱਗ ਪਾਰਟੀ ਦਾ ਪਰਦਾਫਾਸ਼ ਕੀਤਾ ਸੀ।

ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ
ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ

By

Published : Oct 9, 2021, 9:59 AM IST

Updated : Oct 9, 2021, 10:21 AM IST

ਹੈਦਰਾਬਾਦ: ਨਾਰਕੋਟਿਕਸ ਕੰਟਰੋਲ ਬਿਉਰੋ ਐਕਟਿਵ (NCB) ਮੋੜ ਵਿੱਚ ਹੈ ਅਤੇ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ। ਹਾਲ ਹੀ ਵਿੱਚ, ਐਨਸੀਬੀ ਨੇ ਮੁੰਬਈ ਤੋਂ ਗੋਆ ਜਾ ਰਹੇ ਕੋਡ੍ਰੇਲੀਆ ਕਰੂਜ਼ ਜਹਾਜ਼ ਉੱਤੇ ਚੱਲ ਰਹੀ ਇੱਕ ਡਰੱਗ ਪਾਰਟੀ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਸਮੇਤ ਸੱਤ ਦੋਸ਼ੀ ਸਲਾਖਾਂ ਦੇ ਪਿੱਛੇ ਹਨ। ਹੁਣ ਇਸ ਮਾਮਲੇ ਵਿੱਚ, ਐਨਸੀਬੀ ਨੇ ਮੁੰਬਈ ਦੇ ਬਾਂਦਰਾ ਵਿੱਚ ਮਸ਼ਹੂਰ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਨਿਵਾਸ ਅਤੇ ਦਫਤਰ ਉੱਤੇ ਛਾਪੇਮਾਰੀ ਕੀਤੀ ਹੈ।

ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ

ਕੌਣ ਹੈ ਇਮਤਿਆਜ਼ ਖੱਤਰੀ ?

ਇਮਤਿਆਜ਼ ਖੱਤਰੀ ਪੇਸ਼ੇ ਤੋਂ ਇੱਕ ਬਿਲਡਰ ਹਨ ਅਤੇ ਉਹ ਆਈਐਨਕੇ ਇੰਨਫ੍ਰਾਸਟ੍ਰਕਚਰ ਨਾਂ ਦੀ ਇੱਕ ਕੰਪਨੀ ਦੇ ਮਾਲਕ ਵੀ ਹਨ। ਸਾਲ 2017 ਵਿੱਚ, ਖੱਤਰੀ ਨੇ ਵੀਵੀਆਈਪੀ ਯੂਨੀਵਰਸਲ ਐਂਟਰਟੇਨਮੈਂਟ ਨਾਂ ਦੀ ਇੱਕ ਕੰਪਨੀ ਬਣਾਈ ਸੀ, ਜੋ ਬਾਲੀਵੁੱਡ ਵਿੱਚ ਨਵੇਂ ਕਲਾਕਾਰਾਂ ਨੂੰ ਮੌਕੇ ਦਿੰਦੀ ਹੈ। ਇਸ ਤੋਂ ਇਲਾਵਾ ਖੱਤਰੀ ਕੋਲ ਇੱਕ ਕ੍ਰਿਕਟ ਟੀਮ ਵੀ ਹੈ ਅਤੇ ਉਹ ਬਾਲੀਵੁੱਡ ਵਿੱਚ ਪੈਸਾ ਵੀ ਲਗਾਉਂਦੇ ਹਨ। ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਖੱਤਰੀ ਦਾ ਨਾਮ ਵੀ ਸਾਹਮਣੇ ਆਇਆ ਸੀ।

ਇਮਤਿਆਜ਼ ਖੱਤਰੀ ਦਾ ਬਾਲੀਵੁੱਡ ਕੁਨੈਕਸ਼ਨ

ਇਮਤਿਆਜ਼ ਖੱਤਰੀ ਦਾ ਬਾਲੀਵੁੱਡ ਕੁਨੈਕਸ਼ਨ

ਇਮਤਿਆਜ਼ ਖੱਤਰੀ ਬਾਲੀਵੁੱਡ ਦੇ ਵੱਡੇ ਨਿਰਦੇਸ਼ਕਾਂ ਅਤੇ ਅਦਾਕਾਰਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਸ਼ਾਹਰੁਖ ਖਾਨ, ਆਰੀਅਨ ਖਾਨ ਅਤੇ ਕਰਨ ਜੌਹਰ ਸਮੇਤ ਕਈ ਸਿਤਾਰਿਆਂ ਨਾਲ ਤਸਵੀਰਾਂ ਵਿੱਚ ਦੇਖਿਆ ਗਿਆ ਹੈ। ਖੱਤਰੀ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਦੀਆਂ ਫਿਲਮਾਂ ਵਿੱਚ ਪੈਸਾ ਲਗਾਉਂਦੇ ਆਏ ਹਨ।

ਸੁਸ਼ਮਿਤਾ ਸੇਨ ਨਾਲ ਸੀ ਅਫੇਅਰ ?

ਸੁਸ਼ਮਿਤਾ ਸੇਨ ਨਾਲ ਸੀ ਅਫੇਅਰ ?

ਮੀਡੀਆ ਰਿਪੋਰਟਾਂ ਮੁਤਾਬਿਕ ਇਮਤਿਆਜ਼ ਖੱਤਰੀ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਡੇਟ ਕਰ ਚੁੱਕੇ ਹਨ। ਦੋਵਾਂ ਨੂੰ ਗੋਆ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਇਕੱਠੇ ਰੈਂਪ ਵਾਕ ਕਰਦੇ ਹੋਏ ਦੇਖਿਆ ਗਿਆ ਸੀ, ਪਰ ਇਮਤਿਆਜ਼ ਖੱਤਰੀ ਅਤੇ ਸੁਸ਼ਮਿਤਾ ਸੇਨ ਨੇ ਇਸ ਰਿਸ਼ਤੇ ’ਤੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਅਤੇ ਦੋਵੇਂ ਇੱਕ ਦੂਜੇ ਨੂੰ ਦੋਸਤ ਕਹਿੰਦੇ ਆਏ ਹਨ।

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਲਗਿਆ ਸੀ ਇਹ ਇਲਜ਼ਾਮ

ਦੱਸ ਦਈਏ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਿੱਚ ਇਮਤਿਆਜ਼ ਖੱਤਰੀ ਦਾ ਨਾਂ ਵੀ ਸਾਹਮਣੇ ਆਇਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਡਰੱਗ ਕੁਨੈਕਸ਼ਨ ’ਤੇ ਕੀਤੀ ਗਈ ਪੜਤਾਲ ’ਚ ਇਮਤਿਆਜ਼ ਖੱਤਰੀ ਉੱਤੇ ਰਿਆ ਅਤੇ ਸੁਸ਼ਾਂਤ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦਾ ਇਲਜ਼ਾਮ ਲੱਗਿਆ ਸੀ।

ਇਹ ਵੀ ਪੜੋ: ਡਰੱਗ ਮਾਮਲਾ: ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਅਰਜੀ ਖਾਰਜ

Last Updated : Oct 9, 2021, 10:21 AM IST

ABOUT THE AUTHOR

...view details