ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਨਾਲ ਜੁੜੇ ਡਗਰ ਐਂਗਲ ਦੀ ਪੜਤਾਲ ਦੇ ਸਿਲਸਿਲੇ 'ਚ ਐਨਸੀਬੀ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਐਤਵਾਰ ਨੂੰ ਇੱਕ ਅਧਿਕਾਰੀ ਨੇ ਸਾਂਝੀ ਕੀਤੀ ਹੈ।
ਮੁੰਬਈ ਤੋਂ ਗੋਆ ਤੱਕ ਜਾਰੀ ਛਾਪਿਆਂ 'ਚ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮਾਂ ਨੇ ਕਰਮਜੀਤ ਸਿੰਘ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਪਾਸੋਂ ਗਾਂਜਾ ਅਤੇ ਚਰਚ ਜਿਹੇ ਕਈ ਗ਼ੈਰਕਾਨੂੰਨੀ ਪਦਾਰਥ ਬਰਾਮਦ ਹੋਏ ਹਨ।
ਗਾਂਜੇ ਦੀ ਸਪਲਾਈ ਕਰਨ ਵਾਲੇ ਡਿਵਾਨ ਏਂਥਨੀ ਨੂੰ 2 ਹੋਰ ਲੋਕਾਂ ਸਣੇ ਮੁੰਬਈ ਤੋਂ ਕਾਬੂ ਕੀਤਾ ਗਿਆ ਹੈ। ਐਨਸੀਬੀ ਨੇ ਡਿਵਾਨ ਅਤੇ ਕਾਬੂ ਕੀਤੇ ਲੋਕਾਂ ਤੋਂ ਅੱਧਾ ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਅੰਕੁਸ਼ ਅਰੇਂਜਾ ਨਾਂਅ ਦੇ ਵਿਅਕਤੀ ਨੂੰ ਵੀ ਮੁੰਬਈ ਤੋਂ ਕਾਬੂ ਕੀਤਾ ਹੈ। ਅਰੇਂਜਾ ਨੂੰ ਕਰਮਜੀਤ ਤੋਂ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਦੇ ਰਸੀਵਰ ਦੇ ਤੌਰ 'ਤੇ ਦੱਸਿਆ ਜਾ ਰਿਹਾ ਹੈ। ਐਨਸੀਬੀ ਨੇ ਅਰੇਂਜਾ ਕੋਲੋਂ 42 ਗ੍ਰਾਮ ਚਰਸ ਅਤੇ 1,12400 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਐਨਸੀਬੀ ਦੇ ਉਪ ਨਿਦੇਸ਼ਕ ਕੇਪੀਐਸ ਮਲਹੋਤਰਾ ਨੇ ਦੱਸਿਆ ਕਿ ਐਨਸੀਬੀ ਗੋਆ ਜ਼ੋਨ ਨੇ ਇਸੇ ਮਾਮਲੇ 'ਚ ਕ੍ਰਿਸ ਕੋਸਟਾ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਗਲੀ ਪੜਤਾਲ ਜਾਰੀ ਹੈ।