ਹੈਦਰਾਬਾਦ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਜਲਦ ਹੀ ਡਰੱਗਜ਼ ਮਾਮਲੇ 'ਚ ਕਲੀਨ ਚਿੱਟ(ARYAN KHAN IN DRUGS CASE) ਮਿਲ ਸਕਦੀ ਹੈ। ਕਿਉਂਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵਿਸ਼ੇਸ਼ ਟੀਮ ਐਸਆਈਟੀ ਨੂੰ ਆਰੀਅਨ ਖ਼ਾਨ ਖ਼ਿਲਾਫ਼ ਕੋਈ ਸ਼ੱਕੀ ਸਬੂਤ ਨਹੀਂ ਮਿਲਿਆ ਹੈ। ਐਸਆਈਟੀ ਨੇ ਸੂਚਿਤ ਕੀਤਾ ਹੈ ਕਿ ਆਰੀਅਨ ਖਾਨ ਕਿਸੇ ਡਰੱਗ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਨਹੀਂ ਸੀ।
ਇਸ ਮਾਮਲੇ ਵਿੱਚ ਐਨਸੀਬੀ ਦੀ ਮੁੰਬਈ ਯੂਨਿਟ ਦੇ ਉਲਟ ਐਸਆਈਟੀ ਨੇ ਕੁਝ ਤੱਥ ਕੱਢੇ ਹਨ। ਇਨ੍ਹਾਂ ਤੱਥਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਰੀਅਨ ਖਾਨ ਖਿਲਾਫ ਡਰੱਗਜ਼ ਮਾਮਲੇ 'ਚ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਲਈ ਆਰੀਅਨ ਦਾ ਫੋਨ ਚੁੱਕਣ ਅਤੇ ਚੈਟ ਚੈੱਕ ਕਰਨ ਦੀ ਕੋਈ ਲੋੜ ਨਹੀਂ ਸੀ।
ਆਰੀਅਨ ਦੀ ਵਟਸਐਪ ਚੈਟ 'ਚ ਅਜਿਹਾ ਕੁਝ ਵੀ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਹਿੱਸਾ ਸੀ। ਐਸਆਈਟੀ ਨੇ ਕਿਹਾ ਕਿ ਛਾਪੇਮਾਰੀ ਦਾ ਕੋਈ ਵੀਡੀਓ ਅਤੇ ਆਡੀਓ ਰਿਕਾਰਡ ਨਹੀਂ ਹੈ, ਜਿਸ ਨੂੰ ਐਨਸੀਬੀ ਮੈਨੂਅਲ ਵਿੱਚ ਜ਼ਰੂਰੀ ਮੰਨਿਆ ਗਿਆ ਹੈ। ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਸਿੰਗਲ ਰਿਕਵਰੀ ਦੱਸਿਆ ਗਿਆ ਹੈ।
ਕੇਸ ਦੀ ਸ਼ੁਰੂਆਤ