ਪੰਜਾਬ

punjab

ETV Bharat / sitara

ਸੱਭਿਆਚਾਰ ਦੀ ਝਲਕ ਨਾਲ ਭਰਪੂਰ ਨਾਡੂ ਖ਼ਾਂ ਦਾ ਟ੍ਰੇਲਰ - wamika

ਇਮਰਾਨ ਸ਼ੇਖ ਵਲੋਂ ਨਿਰਦੇਸ਼ਿਤ ਅਤੇ ਹਰਪ੍ਰੀਤ ਸਿੰਘ ਦੇਵਗਨ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ਨਾਡੂ ਖ਼ਾਂ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ।

ਸੋਸ਼ਲ ਮੀਡੀਆ

By

Published : Apr 10, 2019, 11:25 PM IST

ਚੰਡੀਗੜ੍ਹ: 26 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਨਾਡੂ ਖ਼ਾਂ' ਆਧਾਰਿਤ ਹੈ ਪਹਿਲਵਾਨੀ ਦੇ ਵਿਸ਼ੇ ਤੇ ,ਇਸ ਟ੍ਰੇਲਰ 'ਚ ਜਿੱਥੇ ਕਾਮੇਡੀ ਦਾ ਤੜਕਾ ਵੇਖਣ ਨੂੰ ਮਿਲਦਾ ਹੈ ਉੱਥੇ ਹੀ ਦੂਜੇ ਪਾਸੇ ਵਾਮਿਕਾ ਅਤੇ ਹਰੀਸ਼ ਦੀ ਜੋੜੀ ਟ੍ਰੇਲਰ 'ਚ ਦਰਸ਼ਕਾਂ ਨੇ ਖ਼ੂਬ ਪਸੰਦ ਕੀਤੀ ਹੈ।
ਫ਼ਿਲਮ 'ਚ ਵਾਮਿਕਾ ਅਤੇ ਹਰੀਸ਼ ਤੋਂ ਇਲਾਵਾ ਬੀ. ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਸਤਿੰਦਰ ਕੌਰ, ਮਾਸਟਰ ਅੰਸ਼, ਰਾਜ ਧਾਲੀਵਾਲ, ਸੀਮਾ ਕੋਸ਼ਲ, ਬੋਬੀ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ, ਰਾਜ ਜੋਸ਼ੀ, ਬਲਵੀਰ ਬੋਪਾਰਾਏ, ਸਿੰਘ ਬੇਲੀ, ਮਲਕੀਤ ਰੋਣੀ ਵਰਗੇ ਕਈ ਮੱਜੇ ਹੋਏ ਕਲਾਕਾਰ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਇਸ ਟ੍ਰੇਲਰ ਨੂੰ ਹੁਣ ਤੱਕ 1ਮਿਲੀਅਨ ਤੋਂ ਵੱਧ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ। ਇਹ ਟ੍ਰੇਲਰ ਇਸ ਵੇਲੇ 15 ਵੇਂ ਨੰਬਰ 'ਤੇ ਟ੍ਰੈਂਡ ਕਰ ਰਿਹਾ ਹੈ।

For All Latest Updates

ABOUT THE AUTHOR

...view details