ਪੰਜਾਬ

punjab

ETV Bharat / sitara

ਮੇਰੇ ਵਿਆਹ ਦੀ ਜਾਣਕਾਰੀ ਮੇਰੇ ਮਾਂ-ਬਾਪ ਨੂੰ ਇੰਟਰਨੈਟ ਤੋਂ ਮਿਲੀ-ਜੋਨਸ - internet

ਇਕ ਨਿੱਜੀ ਇੰਟਰਵਿਊ 'ਚ ਅਮਰੀਕੀ ਗਾਇਕ ਜੋ ਜੋਨਸ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਦੀ ਜਾਣਕਾਰੀ ਮਾਂ-ਬਾਪ ਨੂੰ ਇੰਟਰਨੈਟ ਰਾਹੀਂ ਮਿਲੀ ਸੀ।

ਫ਼ੋਟੋ

By

Published : Jun 1, 2019, 7:46 PM IST

ਲਾਸ ਏਂਜਲਸ: ਅਮਰੀਕੀ ਗਾਇਕ ਜੋ ਜੋਨਸ ਦਾ ਕਹਿਣਾ ਇਹ ਹੈ ਕਿ ਲਾਸ ਵੇਗਸ 'ਚ ਅਦਾਕਾਰਾ ਸੋਫ਼ੀ ਟਰਨਰ ਦੇ ਨਾਲ ਵਿਆਹ ਕਰਵਾਉਣ ਦੀ ਜਾਣਕਾਰੀ ਉਨ੍ਹਾਂ ਦੇ ਮਾਂ-ਬਾਪ ਨੂੰ ਇੰਟਰਨੈਟ ਤੋਂ ਮਿਲੀ ਸੀ।
ਬਿਲਬੋਰਡ ਐਵਾਰਡ 'ਚ ਜੋਨਸ ਬਰਦਰਸ ਦੀ ਪੇਸ਼ਕਾਰੀ ਦੇਣ ਤੋਂ ਬਾਅਦ 1 ਮਈ ਨੂੰ ਜੋ ਨੇ ਇਕ ਸ੍ਰਪਾਇਜ਼ ਸੇਰੇਮਨੀ 'ਚ ਟਰਨਰ ਦੇ ਨਾਲ ਵਿਆਹ ਕਰਵਾ ਲਿਆ।

'ਗ੍ਰਾਹਮ ਨੋਰਟਨ ਸ਼ੋਅ' 'ਚ ਸ਼ਾਮਿਲ ਹੋਏ ਜੋ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸੋਫ਼ੀ ਟਰਨਰ ਦੇ ਨਾਲ ਵਿਆਹ ਹੋਣ ਦੀ ਖ਼ਬਰ ਉਨ੍ਹਾਂ ਤੋਂ ਸੁਣਨ ਦੀ ਥਾਂ ਇੰਟਰਨੈੱਟ ਤੋਂ ਪਤਾ ਲੱਗੀ।ਇਕ ਨਿੱਜੀ ਵੈੱਬਸਾਈਟ ਮੁਤਾਬਿਕ ," ਜੋ ਦੇ ਤੁਰੰਤ ਹੋਏ ਵਿਆਹ 'ਤੇ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਉਨ੍ਹਾਂ ਦੇ ਮਾਂ-ਬਾਪ ਨੂੰ ਹੁਣ ਉਨ੍ਹਾਂ ਦੇ ਵਿਆਹ ਬਾਰੇ ਪਤਾ ਹੈ ਕਿ ਨਹੀਂ ਤਾਂ ਉਨ੍ਹਾਂ ਦੱਸਿਆ ਹਾਂ ਉਨ੍ਹਾਂ ਨੂੰ ਪਤਾ ਹੈ। ਇੰਟਰਨੈਟ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੈ।"

For All Latest Updates

ABOUT THE AUTHOR

...view details