ਚੰਡੀਗੜ੍ਹ : 28 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਰਮਜੀਤ ਅਨਮੋਲ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਫ਼ਿਲਮ ਦੇ ਵਿੱਚ ਇਕ ਗੱਪੀ ਦਾ ਕਿਰਦਾਰ ਅਦਾ ਕਰ ਰਹੇ ਹਨ। ਇਕ ਪੇਂਡੂ ਬੰਦਾ ਪਿੰਡ 'ਚ ਫ਼ੜਾਂ ਮਾਰਦਾ ਰਹਿੰਦਾ ਹੈ। ਉਸ ਝੂਠ ਨੂੰ ਸੱਚ 'ਚ ਬਦਲਣ ਲਗਿਆ ਉਸ ਦੀ ਜੋ ਹਾਲਤ ਹੁੰਦੀ ਹੈ ਉਸ 'ਤੇ ਹੀ ਉਨ੍ਹਾਂ ਦਾ ਕਿਰਦਾਰ ਕੇਂਦਰਿਤ ਹੈ।
ਫ਼ਿਲਮ ਮਿੰਦੋ ਤਸੀਲਦਾਰਨੀ 'ਚ ਕੀ ਹੈ ਖ਼ਾਸ, ਜਾਣੋ ਕਰਮਜੀਤ ਅਨਮੋਲ ਦੀ ਜ਼ੁਬਾਨੀ
ਇਸ ਸ਼ੁਕਰਵਾਰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮਿੰਦੋ ਤਸੀਲਦਾਰਨੀ' ਦੇ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੇ ਕਰਮਜੀਤ ਅਨਮੋਲ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ।
ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਨੇ ਜ਼ਿਆਦਾਤਰ ਫ਼ਿਲਮਾਂ ਦੇ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਜਦੋਂ ਉਨ੍ਹਾਂ ਤੋਂ ਇਹ ਸਵਾਲ ਕੀਤਾ ਗਿਆ ਕਿ ਇਸ ਫ਼ਿਲਮ ਦੇ ਵਿੱਚ ਤੁਸੀਂ ਮੁੱਖ ਭੂਮਿਕਾ ਨਿਭਾ ਰਹੇ ਹੋ ਇਹ ਸਬੱਬ ਕਿਵੇਂ ਬਣਿਆ ,ਤਾਂ ਉਨ੍ਹਾਂ ਜਵਾਬ ਇਹ ਦਿੱਤਾ ਕਿ ਇਹ ਕਿਰਦਾਰ ਮੈਂ ਚਾਹੁੰਦਾ ਸੀ ਬਿੰਨੂ ਢਿੱਲੋਂ ਕਰੇ, ਪਰ ਜੋ ਲੇਖਕ ਹਨ ਫ਼ਿਲਮ ਦੇ ਉਨ੍ਹਾਂ ਨੇ ਕਿਹਾ ਕਿ ਇਹ ਕਿਰਦਾਰ ਲਿਖਿਆ ਹੀ ਤੁਹਾਡੇ ਲਈ ਗਿਆ ਹੈ।
ਇਸ ਤੋਂ ਇਲਾਵਾ ਇੰਟਰਵਿਊ ਦੇ ਵਿੱਚ ਕਰਮਜੀਤ ਅਨਮੋਲ ਮਜ਼ਾਕ ਕਰਦੇ ਹੋਏ ਵੀ ਨਜ਼ਰ ਆਏ, ਉਨ੍ਹਾਂ ਤੋਂ ਪੁਛਿੱਆ ਗਿਆ ਕਿ ਕਾਮੇਡੀਅਨ, ਅਦਾਕਾਰ ਅਤੇ ਨਿਰਮਾਤਾ ਬਣਨ ਤੋਂ ਬਾਅਦ ਕੀ ਉਹ ਨਿਰਦੇਸ਼ਨ ਵੀ ਕਰਨਾ ਪਸੰਦ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਬੰਦਾ ਬਣਨਾ ਚਾਹੁੰਦਾ ਹੈ ਬਾਅਦ ਵਿੱਚ ਇਸ ਬਾਰੇ ਸੋਚਾਂਗਾਂ।