ਪੰਜਾਬ

punjab

ETV Bharat / sitara

ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਨਿੱਕਾ ਜ਼ੈਲਦਾਰ 3 ਦਾ ਮਿਊਜ਼ਿਕ ਸੁਪਰਹਿੱਟ - Entertainment News

ਫ਼ਿਲਮ ਨਿੱਕਾ ਜ਼ੈਲਦਾਰ 3 ਦਾ ਮਿਊਜ਼ਿਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਫ਼ਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ ਅਨਾਊਸਮੈਂਟ, ਸੁਭਾਅ ਅਤੇ ਫ਼ਿਲਮ ਬਣਾਉਣ ਨੂੰ ਫਿਰਾਂ, ਤਿੰਨਾਂ ਹੀ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ੋਟੋ

By

Published : Sep 19, 2019, 2:51 PM IST

ਚੰਡੀਗੜ੍ਹ: 20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ 'ਨਿੱਕਾ ਜ਼ੈਲਦਾਰ 3' ਦਾ ਪ੍ਰਮੋਸ਼ਨ ਐਮੀ ਵਿਰਕ ਅਤੇ ਵਾਮਿਕਾ ਗੱਬੀ ਜ਼ੋਰਾਂ-ਸ਼ੋਰਾਂ ਦੇ ਨਾਲ ਕਰ ਰਹੇ ਹਨ। ਦੱਸ ਦਈਏ ਕਿ 'ਨਿਕਾ ਜ਼ੈਲਦਾਰ 3' ਦਾ ਮਿਊਜ਼ਿਕ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਫ਼ਿਲਮ ਦੇ ਪਹਿਲੇ ਦੋ ਗੀਤ 'ਅਨਾਊਸਮੈਂਟ' ਅਤੇ 'ਸੁਭਾਅ' ਸਭ ਨੂੰ ਪਸੰਦ ਆਏ ਹਨ। ਇਸ ਫ਼ਿਲਮ ਦਾ ਤੀਜਾ ਗੀਤ 'ਫ਼ਿਲਮ ਬਣਾਉਣ ਨੂੰ ਫਿਰਾਂ' ਨੂੰ ਵੀ ਚੰਗਾ ਰਿਸਪੌਂਸ ਮਿਲ ਰਿਹਾ ਹੈ।

ਹੋਰ ਪੜ੍ਹੋ:ਫਿਲਮਾਂ ਦੇ ਨਾਲ-ਨਾਲ ਇਨ੍ਹਾਂ ਬਾਲੀਵੁੱਡ ਕਲਾਕਾਰਾਂ ਨੂੰ ਪੰਸਦ ਹੈ ਖਾਣਾ ਪਕਾਉਣਾ

ਇਸ ਗੀਤ ਦੇ ਵਿੱਚ ਐਮੀ ਅਤੇ ਵਾਮਿਕਾ ਤਿੰਨ ਵੱਖ-ਵੱਖ ਰੂਪਾਂ 'ਚ ਨਜ਼ਰ ਆਉਂਦੇ ਹਨ। ਪਹਿਲਾਂ ਲੁੱਕ ਕਾਲੇਜ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਦਰਸਾਉਂਦਾ ਹੈ। ਦੂਜਾ ਲੁੱਕ ਫ਼ਿਲਮ 'ਬੰਬੁਕਾਟ' 'ਤੇ ਆਧਾਰਿਤ ਹੈ ਅਤੇ ਤੀਜਾ ਲੁੱਕ ਗੁਗੂ ਗਿੱਲ ਦੇ ਕਿਰਦਾਰ ਨੂੰ ਦਰਸਾਉਂਦਾ ਹੈ। ਇਸ ਗੀਤ ਨੂੰ ਹੁਣ ਤੱਕ 7 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

ਹੋਰ ਪੜ੍ਹੋ: IIFA Awards 2019: ਕਿਸ ਨੂੰ ਮਿਲਿਆ ਕਿਹੜਾ ਅਵਾਰਡ ਵੇਖੋ ਪੂਰੀ ਸੂਚੀ

ਜ਼ਿਕਰਯੋਗ ਹੈ ਕਿ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਨਿੱਕਾ ਜ਼ੈਲਦਾਰ 3' ਦੇ ਟ੍ਰੇਲਰ ਦੇ ਵਿੱਚ ਇਹ ਕਹਾਣੀ ਵਿਖਾਈ ਗਈ ਹੈ ਕਿ ਐਮੀ ਵਾਮਿਕਾ ਨੂੰ ਪਿਆਰ ਕਰਦਾ ਹੈ। ਇਸ ਪਿਆਰ 'ਚ ਟਵਿੱਸਟ ਉਸ ਵੇਲੇ ਆਉਂਦਾ ਹੈ ਜਦੋਂ ਐਮੀ 'ਚ ਉਸ ਦੇ ਦਾਦੇ ਦੀ ਆਤਮਾ ਆ ਜਾਂਦੀ ਹੈ। ਕਿਵੇਂ ਸੰਭਾਲਦਾ ਹੈ ਪਰਿਵਾਰ ਐਮੀ ਨੂੰ ਇਸ 'ਤੇ ਹੀ ਫ਼ਿਲਮ ਆਧਾਰਿਤ ਹੈ। ਵੇਖਣਾ ਦਿਲਚਸਪ ਹੋਵੇਗਾ ਦੋ ਵਾਰ ਸੁਪਰਹਿੱਟ ਸਾਬਿਤ ਹੋਈ ਫ਼ਿਲਮ ਨਿੱਕਾ ਜ਼ੈਲਦਾਰ ਦਾ ਤੀਜਾ ਭਾਗ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ ਕਿ ਨਹੀਂ।

ABOUT THE AUTHOR

...view details