ਮੁੰਬਈ: ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖ਼ਾਨ ਦੀ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। 42 ਸਾਲਾ ਵਾਜਿਦ ਨੇ ਚੇਂਬੂਰ ਦੇ ਇੱਕ ਹਸਪਤਾਲ ਵਿਖੇ ਆਖਰੀ ਸਾਹ ਲਏ ਜਿੱਥੇ ਉਹ ਪਿਛਲੇ ਇੱਕ ਹਫ਼ਤੇ ਤੋਂ ਭਰਤੀ ਸਨ।
ਤਕਰੀਬਨ 6 ਮਹੀਨੇ ਪਹਿਲਾਂ ਵਾਜਿਦ ਨੂੰ ਕਿਡਨੀ ਦੀ ਸਮੱਸਿਆ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ।
ਵਾਜਿਦ ਖ਼ਾਨ ਦੀ ਮੌਤ ਦੀ ਖ਼ਬਰ ਦੀ ਜਾਣਕਾਰੀ ਸੰਗੀਤਕਾਰ ਸਲੀਮ ਮਰਚੈਂਟ ਨੇ ਦਿੱਤੀ। ਸਲੀਮ ਨੇ ਵਾਜਿਦ ਦੇ ਦੇਹਾਂਤ 'ਤੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ।
ਸਲੀਮ ਮਰਚੈਂਟ ਤੋਂ ਇਲਾਵਾ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਗਾਇਕ ਸੋਨੂ ਨਿਗਮ ਨੇ ਵੀ ਵਾਜਿਦ ਖ਼ਾਨ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ।
ਦੱਸਣਯੋਗ ਹੈ ਕਿ ਸਾਜਿਦ ਅਤੇ ਵਾਜਿਦ ਦੋਹਾਂ ਭਰਾਵਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1998 ਵਿੱਚ ਸਲਮਾਨ ਖਾਨ-ਕਾਜੋਲ ਸਟਾਰਰ ਫਿਲਮ 'ਪਿਆਰ ਕੀਯਾ ਤੋ ਡਰਨਾ ਕਯਾ' ਨਾਲ ਕੀਤੀ ਸੀ। ਇਸ ਤੋਂ ਬਾਅਦ, ਵਾਜਿਦ ਨੇ ਸਾਜਿਦ ਦੇ ਨਾਲ ਸਲਮਾਨ ਖਾਨ ਦੀ ਫਿਲਮ ਤੇਰੇ ਨਾਮ, ਮੁਝਸੇ ਸ਼ਾਦੀ ਕਰੋਗੀ, ਪਾਰਟਨਰ, ਹੈਲੋ, ਗੌਡ ਤੁਸੀਂ ਗ੍ਰੇਟ ਹੋ, ਵਾਂਟੇਡ, ਵੀਰ, ਦਬੰਗ, ਏਕ ਥਾ ਟਾਈਗਰ, ਨੋ ਪ੍ਰਾਬਲਮ ਵਰਗੀਆਂ ਕਈ ਫਿਲਮਾਂ ਦਾ ਹਿੱਟ ਸੰਗੀਤ ਦਿੱਤਾ।